Meanings of Punjabi words starting from ਸ

ਵਿ- ਸ਼ਰਣ ਦੇਣ ਯੋਗ. "ਸਰਣਿ ਜੋਗੁ ਸਮਰਥੁ ਮੋਹਨੁ." (ਗਉ ਛੰਤ ਮਃ ੫)


ਸ਼ਰਣਾਗਤਾਂ ਕਰਕੇ ਬੰਦਨਾਂ ਯੋਗ, "ਸਰਣਿਬੰਦਨ ਕਰੁਣਾਪਤੇ." (ਕੇਦਾ ਮਃ ੫)


ਦੇਖੋ, ਸਰਣ ਅਤੇ ਸਰਣਿ.


ਦੇਖੋ, ਸਰਿਤਾ.


ਸਿਰ ਦਾ ਮੁਕਟੁ। ੨. ਸਿਰ ਦਾ ਛਤ੍ਰ। ੩. ਮੁਖੀਆ. ਪ੍ਰਧਾਨ.


ਅ਼. [سرطان] ਸੰਗ੍ਯਾ- ਕਰਕ ਰਾਸ਼ਿ. ਦੇਖੋ, ਕਰਕ। ੨. ਵਿ- ਦਿਲੇਰ. ਬਹਾਦੁਰ.


ਸਰਿਤਾ ਦਾ ਈਸ਼ ਸਮੁੰਦਰ (ਸਨਾਮਾ) ੨. ਵਰੁਣ ਦੇਵਤਾ. (ਸਨਾਮਾ)