Meanings of Punjabi words starting from ਚ

ਸੰਗ੍ਯਾ- ਡਾਇਣ. ਭੂਤਨੀ. ਜੀਵਾਂ ਨੂੰ ਘੇਰ- ਲੈਣ ਵਾਲੀ. ਦੇਖੋ, ਚੁਡ। ਕਈਆਂ ਨੇ ਚੁੜੇਲ ਨੂੰ ਚੂੜਾ (ਜੂੜਾ) ਸ਼ਬਦ ਤੋਂ ਬਣਿਆ ਦੱਸਿਆ ਹੈ. ਜਿਸ ਦੇ ਸਿਰ ਪੁਰ ਉੱਚਾ ਜੂੜਾ ਹੋਵੇ. ਚੂੰਡੋ. ਡਾਇਣ ਦੇ ਸਿਰ ਉਲਝੇ ਕੇਸਾਂ ਦਾ ਜੂੜਾ ਦੱਸੀਦਾ ਹੈ। ਉਹ ਇਸਤ੍ਰੀ, ਜਿਸ ਦੀ ਇਲਾ (ਬਾਣੀ) ਚੰਡ (ਕੌੜੀ) ਹੈ. ਖੋਟੇ ਵਚਨ ਬੋਲਣ ਵਾਲੀ.


ਸੰ. ਚੋਸਣ. ਸੰਗ੍ਯਾ- ਚੂਸਣਾ. "ਸ੍ਰੋਣਤ ਚੁੰਸਨ." (ਅਕਾਲ)


ਸੰਗ੍ਯਾ- ਗਰੋਹ. ਟੋਲਾ. "ਬਡੋ ਚੁੰਗ ਬਾਂਧੇ ਜਹਾਂ ਸਤ੍ਰੁ ਆਵੈਂ." (ਗੁਪ੍ਰਸੂ) ੨. ਦੇਖੋ, ਚੰਗੁਲ। ੩. ਦੇਖੋ, ਚੁੱਕਾ ੨. ਅਤੇ ਚੁੰਗੀ.


ਸੰਗ੍ਯਾ- ਗਰੋਹ. ਟੋਲਾ. ਜਮਾਤ। ੨. ਬਾਜ਼ ਆਦਿ ਸ਼ਿਕਾਰੀ ਪੰਛੀਆਂ ਦੇ ਚਾਰ ਅੰਗੁਲਾਂ ਦੀ ਗਰਿਫ਼ਤ. ਦੇਖੋ, ਚੰਗੁਲ। ੩. ਪੰਜਾ.


ਸੰਗ੍ਯਾ- ਚਾਰ ਅੰਗੁਲਾਂ ਵਿੱਚ ਜਿਤਨੀ ਵਸਤੁ ਆਸਕੇ, ਉਤਨਾ ਪ੍ਰਮਾਣ, ਮਹ਼ਿਸੂਲ ਲੈਣ ਵਾਸਤੇ ਕਿਸੇ ਵਸਤੁ ਵਿੱਚੋਂ ਇੱਕ ਲੱਪ ਭਰ ਲੈਣਾ। ੨. ਸ਼ਹਿਰ ਵਿੱਚ ਬਾਹਰੋਂ ਆਈ ਵਸਤੂ ਤੇ ਲਗਾਇਆ ਮਹ਼ਿਸੂਲ। ੩. ਵਿ- ਚੁੰਗ (ਟੋਲੀ) ਨਾਲ ਸੰਬੰਧ ਰੱਖਣ ਵਾਲਾ. ਚੁੰਗਦਾਰ. "ਬੰਧੇ ਚੁੰਗ ਚੁੰਗੀ ਚਲੇ ਖੇਤ ਆਏ." (ਚਰਿਤ੍ਰ ੩੨੦)