Meanings of Punjabi words starting from ਜ

ਸ਼ੰਗ੍ਯਾ- ਉਪਜੀਵਿਕਾ. ਰੋਜ਼ੀ. "ਹਰਿ ਹਰਿ ਸੰਤ ਜਨਾ ਕੀ ਜੀਵਨਿ." (ਸਾਰ ਮਃ ੫) ੨. ਜ਼ਿੰਦਗੀ. "ਮੈ ਗੁਨਬੰਧ ਸਗਲ ਕੀ ਜੀਵਨਿ, ਮੇਰੀ ਜੀਵਨਿ ਮੇਰੇ ਦਾਸ." (ਸਾਰ ਨਾਮਦੇਵ)


ਸੰਗ੍ਯਾ- ਜੀਵਨਕਥਾ. ਜ਼ਿੰਦਗੀ ਦਾ ਹਾਲ. ਜਨਮਸਾਖੀ. ਦੇਖੋ, ਜੀਵਨਚਰਿਤ੍ਰ.


ਸੰ. ਵਿ- ਜਿਉਣ ਯੋਗ੍ਯ। ੨. ਸੰਗ੍ਯਾ- ਪਾਣੀ। ੩. ਦੁੱਧ.


ਇੱਕ ਖਤ੍ਰੀ ਗੋਤ੍ਰ। ੨. ਦੇਖੋ, ਮਾਣਕਚੰਦ ੨.


ਵਿ- ਜੀਉਣ ਵਾਲਾ. ਜ਼ਿੰਦਹ। ੨. ਦੇਖੋ, ਮਾਣਕਚੰਦ। ੩. ਮਾਣਕਚੰਦ ਦੀ ਵੰਸ਼ ਦਾ.


ਦੇਖੋ, ਮਾਣਕਚੰਦ ੨.


ਸੰ. ਸੰਗ੍ਯਾ- ਜੀਵਿਕਾ. ਗੁਜ਼ਾਰਾ. "ਚਾਕਰ ਹਨਐ ਜੀਵਾ ਸੁ ਚਲਾਵੈ." (ਗੁਪ੍ਰਸੂ) ੨. ਧਨੁਖ ਦੀ ਰੱਸੀ. ਚਿੱਲਾ। ੩. ਪ੍ਰਿਥਿਵੀ। ੪. ਸ੍ਰੀ ਗੁਰੂ ਅੰਗਦ ਦੇਵ ਦਾ ਲਾਂਗਰੀ ਭਾਈ ਜੀਵਾ. "ਰਹੁ ਰਾਜੀ ਬਨ ਗੁਰਮੁਖ ਜੀਵਾ." (ਗੁਪ੍ਰਸੂ) ੫. ਜੀਵਾਂ. ਜਿਉਂਦਾ ਹਾਂ. "ਜੀਵਾ ਤੇਰੈ ਨਾਇ." (ਧਨਾ ਛੰਤ ਮਃ ੧)


ਜ਼ਿੰਦਹ ਕੀਤਾ। ੨. ਪਾਲਿਆ. "ਦੁਖ ਸੁਖ ਕਰਿਕੈ ਕੁਟੰਬੁ ਜੀਵਾਇਆ." (ਸੂਹੀ ਕਬੀਰ)