Meanings of Punjabi words starting from ਰ

ਇੱਕ ਛੰਦ. ਇਸ ਦਾ ਨਾਮ "ਮਦਨ" ਭੀ ਹੈ. ਲੱਛਣ ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ ੧੪- ੧੦ ਵਿਸ਼੍ਰਾਮ ਅੰਤ ਗੁਰੁ ਲਘੂ.#ਉਦਾਹਰਣ-#ਕੂੜੁ ਰਾਜਾ ਕੂੜੁ ਪਰਜਾ, ਕੂੜੁ ਸਭੁ ਸੰਸਾਰੁ,#ਕੂੜੁ ਮੰਡਪ ਕੂੜ ਮਾੜੀ, ਕੂੜ ਬੇਸਣਹਾਰੁ. ×× (ਵਾਰ ਆਸਾ)


ਖ਼ਾ. ਨਮਕ. ਲੂਣ. ਰੂਪਯ (ਚਾਂਦੀ) ਜੇਹਾ ਚਿੱਟਾ ਰਸ. "ਕਛੁਕ ਰੂਪਰਸ ਪਾਵਨ ਕੀਨ." (ਗੁਪ੍ਰਸੂ) ਰਾਮਰੂਪ. ਦੇਖੋ, ਰੂਪ ੯. "ਰੂਪਰਾਮ ਤਿਹ ਜਾਨ." (ਸਃ ਮਃ ੯) ਰਾਮਰੂਪ ਤਿਸ ਨੂੰ ਜਾਣ.


ਮਿੱਸਰ ਬੇਲੀਰਾਮ ਦਾ ਭਾਈ, ਮਹਾਰਾਜਾ ਰਣਜੀਤਸਿੰਘ ਦਾ ਨਾਮੀ ਅਹਿਲਕਾਰ, ਇਹ ਸਨ ੧੮੩੩ ਵਿੱਚ ਜਲੰਧਰ ਦਾ ਗਵਰਨਰ ਬਣਾਇਆ ਗਿਆ. ਰੂਪਲਾਲ ਨਾਲ ਪ੍ਰਜਾ ਬਹੁਤ ਪ੍ਰੇਮ ਕਰਦੀ ਸੀ.