Meanings of Punjabi words starting from ਆ

ਸੰ. ਵਿ- ਘਿਰਿਆ ਹੋਇਆ। ੨. ਫੈਲਿਆ ਹੋਇਆ। ੩. ਜਿਸ ਉੱਪਰ ਆਕ੍ਰਮਣ (ਹਮਲਾ) ਕੀਤਾ ਗਿਆ ਹੈ। ੪. ਲਾਚਾਰ. ਬੇਵਸ. "ਜਬ ਹੋਤ ਧਰਨਿ ਭਾਰਾਕ੍ਰਾਂਤ." (ਰੁਦ੍ਰਾਵ) ਭਾਰ ਨਾਲ ਲਾਚਾਰ. ਦੇਖੋ, ਭਾਰਾਕ੍ਰਾਂਤ.


ਸੰ. आकृति. ਸੰਗ੍ਯਾ- ਸ੍ਵਰੂਪ (ਸਰੂਪ). ਸ਼ਕਲ। ੨. ਡੀਲ. ਆਕਾਰ। ੩. ਮੂਰਤਿ.


ਦੇਖੋ, ਆਂਖ। ੨. ਦੇਖੋ, ਆਖਿ। ੩. ਦੇਖੋ, ਆਖਣਾ.


ਕ੍ਰਿ- ਆਖ੍ਯਾਨ ਕਰਨਾ. ਕਥਨ ਕਰਨਾ. ਬੋਲਣਾ. ਕਹਿਣਾ. "ਆਖਣ ਵਾਲਾ ਕਿਆ ਵੇਚਾਰਾ"? (ਆਸਾ ਮਃ ੧)


ਸੰਗ੍ਯਾ- ਆਖ੍ਯਾਨ. "ਆਖਣਿ ਆਖੈ ਬਕੈ ਸਭੁਕੋਇ." (ਆਸਾ ਮਃ ੩) ਆਖਣ ਨੂੰ. ਵ੍ਯਾਖ੍ਯਾ (ਵਿਆਖ੍ਯਾ) ਲਈ. "ਆਖਣਿ ਅਉਖਾ ਸਾਚਾ ਨਾਉ." (ਸੋਦਰੁ)


ਕ੍ਰਿ- ਕਹਿਣਾ. ਕਥਨ ਕਰਨਾ. "ਆਖਣੁ ਸੁਣਨਾ ਤੇਰੀ ਬਾਣੀ." (ਭੈਰ ਮਃ ੧) ੨. ਸੰਗ੍ਯਾ- ਕਥਨ. ਬਿਆਂਨ.


ਫ਼ਾ. [آختہ] ਵਿ- ਖੱਸੀ. ਜਿਸ ਦੇ ਅੰਡਕੋਸ਼ (ਫੋਤੇ) ਦੂਰ ਕੀਤੇ ਗਏ ਹਨ. ਆਖ਼ਤਨ ਦਾ ਅਰਥ ਹੈ ਖੈਂਚਨਾ. ਜਿਸ ਦੇ ਫ਼ੋਤੇ ਖਿੱਚੇ ਗਏ ਹਨ, ਸੋ ਆਖ਼ਤਹ.


ਦੇਖੋ, ਆਖਣ। ੨. ਕ੍ਰਿ. ਵਿ- ਪ੍ਰਤਿਕ੍ਸ਼੍‍ਣ. ਹਰ ਵੇਲੇ. ਹਰ ਘੜੀ.


ਸੰ. ਆਖ੍ਯਾ. ਸੰਗ੍ਯਾ- ਨਾਉਂ. ਨਾਮ. "ਭਵਬੰਧਨ ਕੇ ਆਮ ਕੋ ਆਖਯ ਭੇਖਜ ਚਾਰ." (ਨਾਪ੍ਰ) ਵਾਹਗੁਰੂ ਨਾਮ ਦੇ ਚਾਰ ਅੱਖਰ, ਭਵਬੰਧਨ ਰੂਪ ਆਮਯ (ਰੋਗ) ਨੂੰ ਭੇਖਜ (ਦਵਾ) ਹਨ.