Meanings of Punjabi words starting from ਇ

ਸੰ. ਇਸੁਧਿ. ਸੰਗ੍ਯਾ- ਇਸੁ (ਤੀਰ) ਧਾਰਣ ਵਾਲਾ. ਭੱਥਾ. ਸ਼ਰਧਿ. ਤੀਰਕਸ਼. ਤਰਕਸ਼. "ਇਕੁਧੀ ਕਟਿ ਸੋਂ ਕਸ ਪਾਰਥ ਆਯੋ." (ਕ੍ਰਿਸਨਾਵ)


ਦੇਖੋ, ਇਛਾ. "ਮਨਇਛ ਪਾਈ ਪ੍ਰਭੁ ਧਿਆਈ." (ਆਸਾ ਛੰਤ ਮਃ ੫)


ਵਿ- ਇੱਛਾ ਅੱਗੇ ਅੜਾ ਪ੍ਰਤ੍ਯਯ. ਇੱਛਿਤ. ਵਾਂਛਿਤ ਚਾਹਿਆ ਹੋਇਆ. ਲੋੜੀਂਦਾ.


ਚਾਹੇਗਾ. ਚਾਹੁੰਦਾ ਹੈ. ਤੂੰ ਇੱਛਾ ਕਰਦਾ ਹੈਂ. "ਇਛਸਿ ਜਮਾਦਿ ਪਾਰਭਯੰ." (ਗੂਜ ਜੈਦੇਵ) ਦੇਖੋ, ਪਰਾਭਯੰ.


ਸੰ. इच्छा. ਇੱਛਾ. ਸੰਗ੍ਯਾ- ਚਾਹ. ਲੋੜ. ਖ਼੍ਵਾਹਿਸ਼. ਕਾਮਨਾ। ੨. ਅਪ੍ਰਾਪਤ ਵਸਤੁ ਦੀ ਅਭਿਲਾਖਾ.


ਦੇਖੋ, ਇਛਾ.


इच्छाचारिन. ਵਿ- ਆਪਣੀ ਇੱਛਾ ਅਨੁਸਾਰ ਵਿਚਰਣ (ਫਿਰਨ) ਵਾਲਾ.