Meanings of Punjabi words starting from ਉ

ਦੇਖੋ, ਉੱਚਸ਼੍ਰਵਾ. ਦਸਮਗ੍ਰੰਥ ਵਿੱਚ ਕਿਸੇ ਅਜਾਣ ਲਿਖਾਰੀ ਨੇ ਉੱਚਸ੍ਰਵ ਦੀ ਥਾਂ ਅਸ਼ੁੱਧ ਸ਼ਬਦ ਲਿਖ ਦਿੱਤਾ ਹੈ. "ਐਰਾਵਤ ਤਰੁ ਉੱਚਸੁਰ (ਉੱਚ ਸ਼੍ਰਵ) ਹਰਿਹਿ ਦਏ ਸੁਖਪਾਇ." (ਚਰਿਤ੍ਰ ੧੧੩) ਐਰਾਵਤ ਹਾਥੀ ਕਲਪਬਿਰਛ ਅਤੇ ਉੱਚਸ਼੍ਰਵਾ ਘੋੜਾ ਹਰਿ (ਇੰਦ੍ਰ) ਨੂੰ ਦਿੱਤੇ। ੨. ਉੱਚ ਸ੍ਵਰ. ਉੱਚਾ ਸੁਰ.


ਸੰ. उच्चैः श्रवम् ਉਚੈਃਸ਼੍ਰਵਸ੍‌. ਸੰਗ੍ਯਾ- ਉੱਚੇ ਹਨ ਸ਼੍ਰਵਸ੍‌ (ਕਨ) ਜਿਸ ਦੇ, ਐਸਾ ਇੰਦ੍ਰ ਦਾ ਘੋੜਾ, ਜੋ ਚਿੱਟੇ ਰੰਗ ਦਾ ਹੈ. ਪੁਰਾਣਾਂ ਅਨੁਸਾਰ ਇਹ ਦੇਵ ਦੈਤਾਂ ਕਰਕੇ ਖੀਰ ਸਮੁੰਦਰ ਰਿੜਕਣ ਮਗਰੋਂ ਨਿਕਲਿਆ ਸੀ. "ਉੱਚ ਸ੍ਰਵਾਹ ਸਮਾਨ ਨਿਰਤ ਕਰਤ." (ਪਰੀਛਤਰਾਜ) ਦੇਖੋ, ਉੱਚਸ੍ਰਵਾਇਸ। ੨. ਉੱਚੀ ਆਵਾਜ਼ ਨਾਲ ਹਿਣਕਨ ਵਾਲਾ ਸੂਰਜ ਦਾ ਸਤ- ਮੂੰਹਾਂ ਘੋੜਾ। ੩. ਬੋਲਾ. ਬਹਿਰਾ. ਡੋਰਾ. ਜਿਸ ਨੂੰ ਉੱਚਾ ਸੁਣਾਈ ਦਿੰਦਾ ਹੈ. ਖ਼ਾ. ਚੌਬਾਰੇ ਚੜ੍ਹਿਆ। ੪. ਵਿ- ਉੱਚਾ (ਮਹਾਨ) ਹੈ ਸ਼੍ਰਵਾ (ਯਸ਼) ਜਿਸ ਦਾ. ਵਡੀ ਕੀਰਤੀ ਵਾਲਾ.


ਸੰਗ੍ਯਾ- ਉੱਚੈਃਸ਼੍ਰਵਸ੍‌ ਘੋੜੇ ਦਾ ਸ੍ਵਾਮੀ. "ਉੱਚਸ੍ਰਵਾਇਸ ਏਸ ਏਸਣੀ ਇਸਣੀ ਅਹਿਣੀ." (ਸਨਾਮਾ) ਉੱਚਸ਼੍ਰਵਾ ਦਾ ਪਤਿ ਇੰਦ੍ਰ, ਉਸ ਦਾ ਸ੍ਵਾਮੀ ਕਸ਼੍ਯਪ, ਉਸ ਦੀ ਮਾਲਕੀਯਤ ਪ੍ਰਿਥਿਵੀ, ਉਸ ਦੀ ਰੱਛਕ ਰਾਜੇ ਦੀ ਸੈਨਾ, ਉਸ ਦੀ ਵੈਰਣ ਬੰਦੂਕ.


ਦੇਖੋ. ਹਦੀ.


ਦੇਖੋ, ਉਚਕਨਾ। ੨. ਸੰਗ੍ਯਾ- ਉੱਚਾਟ. ਮਨ ਦਾ ਕਾਇਮ ਨਾ ਰਹਿਣਾ। ੩. ਅਮਲ ਦੀ ਤੋੜ. ਨਸ਼ੇ ਦੇ ਉਤਰਨ ਦੀ ਦਸ਼ਾ. "ਦਾਸ ਕਬੀਰ ਤਾਸ ਮਦ ਮਾਤਾ ਉਚਕ ਨ ਕਬਹੂ ਜਾਈ." (ਰਾਮ ਕਬੀਰ)


ਕ੍ਰਿ- ਉੱਚਾਟ ਹੋਣਾ. ਮਨ ਦਾ ਉਖੜਨਾ। ੨. ਸੰਗ੍ਯਾ- ਉੱਪਰ ਉਠਾਉਣ ਦੀ ਕ੍ਰਿਯਾ. ਕੁਦਾਉਣਾ. "ਮਹਾਂ ਕੋਪ ਕੈ ਬੀਰ ਬਾਜੀ ਉਚੱਕੈਂ." (ਚਰਿਤ੍ਰ ੪੦੫) ੩. ਲੈਕੇ ਭੱਜ ਜਾਣਾ. ਚੁੱਕ ਲੈ ਜਾਣਾ.


ਸੰਗ੍ਯਾ- ਚੁੱਕ ਕੇ ਲੈ ਜਾਣ ਵਾਲਾ. ਚੋਰ. ਠਗ. ਗਠਕਤਰਾ. "ਹਰਿਧਨ ਕਉ ਉਚਕਾ ਨੇੜ ਨ ਆਵਈ." (ਸੂਹੀ ਮਃ ੫)