Meanings of Punjabi words starting from ਕ

ਸੰ. ਕਥਨ. ਸੰਗ੍ਯਾ- ਕਹਿਣਾ. ਬਿਆਨ. "ਕੂੜੇ ਕਹਣ ਕਹੰਨ." (ਵਾਰ ਬਿਲਾ ਮਃ ੩) "ਤਾਮੈ ਕਹਿਆ ਕਹਣੁ." (ਵਡ ਛੰਤ ਮਃ ੧) "ਕਹਣਾ ਸੁਨਣਾ ਅਕਥ." (ਪ੍ਰਭਾ ਮਃ ੧)


ਕਥਨ ਕਰਕੇ. ਆਖਣ ਨਾਲ. "ਕਹਿਣ ਨ ਵਡਾ ਹੋਇ." (ਸ੍ਰੀ ਮਃ ੧)


ਦੇਖੋ, ਕਹਣ.


ਕਥਨ ਕਰਨ ਨਾਲ. "ਕਹਣੈ ਕਥਨਿ ਨ ਭੀਜੈ ਗੋਬਿੰਦੁ." (ਸੋਰ ਮਃ ੫)


ਕ੍ਰਿ. ਵਿ- ਕਹਿੰਦੇ. ਕਥਨ ਕਰਤ. "ਕਹਤ ਸੁਨਤ ਕਛੁ ਜੋਗ ਨ ਹੋਊ." (ਬਾਵਨ) ੨. ਅ਼. [قحط] ਕ਼ਹ਼ਤ਼ ਸੰਗ੍ਯਾ- ਅਕਾਲ. ਦੁਰਭਿੱਖ. Famine.


ਵਿ- ਕਥਨ ਕਰਤਾ. ਕਥਕ. ਕਹਣ ਵਾਲਾ। ੨. ਆਖਦਾ. ਕਥਨ ਕਰਦਾ. "ਕਹਤਉ ਪੜਤਉ ਸੁਣਤਉ ਏਕ." (ਧਨਾ ਅਃ ਮਃ ੧) "ਕਹਦੇ ਕਚੇ ਸੁਣਦੇ ਕਚੇ." (ਅਨੰਦੁ)


ਦੇਖੋ, ਕਹਣ. "ਪ੍ਰਭੁ ਕਹਨ ਮਲਨ ਦਹਨ." (ਕਾਨ ਮਃ ੫) "ਉਸਤਤਿ ਕਹਨੁ ਨ ਜਾਇ." (ਫੁਨਹੇ ਮਃ ੫)