Meanings of Punjabi words starting from ਖ

षड्विकार ਦੇਖੋ, ਖਟ ਊਰਮਿ। ੨. ਦੇਖੋ, ਖਟਵਰਗ। ੩. ਸ਼ਰੀਰ ਦੀ ਛੀ ਹਾਲਤਾਂ- ਨਿੰਮਣਾ, ਜੰਮਣਾ, ਵਧਣਾ, ਘਟਣਾ, ਬਦਲਣਾ ਤੇ ਨਾਸ਼ ਹੋਣਾ. "ਜਨਮ ਅਸ੍ਤਿ ਅਰੁ ਵ੍ਰਿੱਧਿ ਪ੍ਰਣਾਮਾ। ਖੀਣ ਹੋਨ ਮਰਨੋ ਦੁਖ ਧਾਮਾ। ਖਟ ਵਿਕਾਰ ਆਤਮ ਮਹਿਂ ਨਾਹੀਂ." (ਨਾਪ੍ਰ) ੪. ਹੋਰ ਖਟ ਵਿਕਾਰ- ਜਨਮ, ਮਰਨ, , ਭੁੱਖ, ਤੇਹ, ਹਰਖ, ਸ਼ੋਕ. "ਖਟ ਵਿਕਾਰ ਜਨਮਹਿ ਅਰੁ ਮਰਨੇ। ਇਹ ਸ਼ਰੀਰ ਕੇ ਦੋਨਹੁ ਵਰਨੇ। ਛੁਧਾ ਤ੍ਰਿਖਾ ਦੁਇ ਪ੍ਰਾਨਨ ਕੇਰ। ਹਰਖ ਸ਼ੋਕ ਮਨ ਕੇ ਜੁਗ ਹੇਰ।।" (ਗੁਪ੍ਰਸੂ)

षड्विंशा ਛੀ ਅਤੇ ਵੀਹਵਾਂ. ਛੱਬੀਸਵਾਂ.

ਸੰ. षइविंशत- षइविशति. ਛੱਬੀ. ਛੀ ਅਤੇ ਵੀਹ. ੨੬.

ਵਿ- ਤੁਰਸ਼. ਅਮ੍‌ਲ। ੨. ਸੰਗ੍ਯਾ- ਇੱਕ ਨੇਂਬੂ ਦੀ ਕਿਸਮ ਦਾ ਬੂਟਾ ਅਤੇ ਉਸ ਦਾ ਫਲ, ਜੋ ਖੱਟੇ ਰਸ ਦਾ ਹੁੰਦਾ ਹੈ. Sour lime. ਇਸ ਦੀ ਬਾੜ ਬਹੁਤ ਸੁੰਦਰ ਹੁੰਦੀ ਹੈ. ਇਸ ਦਾ ਰਸ ਆਲੂ ਗਾਗਟੀ ਅਤੇ ਅਚਾਰ ਆਦਿ ਵਿੱਚ ਵਰਤੀਦਾ ਹੈ. ਇਸ ਉੱਤੇ ਸੰਗਤਰੇ ਮਾਲਟੇ ਆਦਿ ਦਾ ਪਿਉਂਦ ਕੀਤਾ ਜਾਂਦਾ ਹੈ. L. Citrus acida.

ਕ੍ਰਿ- ਖੱਟੀ ਕਰਾਉਣੀ. ਲਾਭ ਦਿਵਾਉਣਾ। ੨. ਸਮਾਉਣਾ. "ਏਕ ਗ੍ਰਿਹ ਮਹਿ ਦੁਇ ਨ ਖਟਾਈ." (ਪ੍ਰਭਾ ਅਃ ਮਃ ੫) ੩. ਖੁਦਵਾਉਣਾ. ਪਟਵਾਉਣਾ. "ਪੂਰਨ ਤਾਲ ਖਟਾਇਆ." (ਭਾਗੁ)

ਸੰਗ੍ਯਾ- ਤੁਰਸ਼ੀ. ਖੱਟਾਪਨ। ੨. ਦੇਖੋ, ਖਟਾਉਣਾ.