Meanings of Punjabi words starting from ਛ

ਛਦਪਤ੍ਰ. ਤੇਜਪੱਤਾ. ਦੇਖੋ, ਤੇਜਪਤ੍ਰ. "ਕੁਲਕ ਤਿਲਕ ਚਲਦਲ ਸੁ ਛਦੰਬ." (ਗੁਪ੍ਰਸੂ)


ਦੇਖੋ, ਛਣ.


ਵਿ- ਛੰਨ (ਗੁਪਤ) ਨੂੰ ਬਾਹਰ ਲਿਆਉਣ ਵਾਲੀ."ਪਗ ਨੇਵਰ ਛਨਕ ਛਨਹਰੀ." (ਗੌਡ ਕਬੀਰ) ਝਾਂਜਰ (ਨੂਪਰ) ਦੀ ਛਨਕ, ਕੁਟੀ ਵਿੱਚ ਲੁਕਕੇ ਬੈਠੇ ਯੋਗੀਆਂ ਨੂੰ ਬਾਹਰ ਲੈ ਆਉਂਦੀ ਹੈ। ੨. ਛਣਕਾਰ ਕਰਨ ਵਾਲੀ. ਛਣਕਣ ਵਾਲੀ। ਛਿਨਮਾਤ੍ਰ ਵਿੱਚ ਹਰਨੇ ਵਾਲੀ.


ਸੰਗ੍ਯਾ- ਛਨ ਛਨ ਸ਼ਬਦ. ਘੁੰਘਰੂ ਆਦਿ ਦਾ ਝਣਕਾਰ.


ਦੇਖੋ, ਛਿਨਾਲ.