Meanings of Punjabi words starting from ਜ

ਸੰ. जगदीशवर- ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਨਾਥ ਵਾਹਗੁਰੂ. "ਸਰਬਗੁਣ ਜਗਦੀਸਰੈ." (ਰਾਮ ਛੰਤ ਮਃ ੫) "ਜਗਦੀਸੁਰ ਚਰਨਸਰਨ ਜੋ ਆਏ." (ਕਲਿ ਮਃ ੪) "ਸਦਾ ਆਨੰਦੁ ਜਪਿ ਜਗਦੀਸਰਾ." (ਸਾਰ ਮਃ ੪. ਪੜਤਾਲ) "ਧਨ ਚਰਣ ਰਖ੍ਯਾ ਜਗਦੀਸ੍ਵਰਹ." (ਸਹਸ ਮਃ ੫)


ਸੰ. जगद्दीप. ਸੰਗ੍ਯਾ- ਜਗਤ ਦਾ ਪ੍ਰਕਾਸ਼ਕ ਕਰਤਾਰ। ੨. ਸੂਰਜ.


ਸੰ. जगदम्बा. ਸੰਗ੍ਯਾ- ਜਗਤ ਦੀ ਅੰਬਾ (ਮਾਤਾ) ਮਾਇਆ। ੨. ਦੁਰਗਾ. ਦੇਵੀ। ੩. ਮਾਤਾ ਸੁਲਖਨੀ। ੪. ਮਾਤਾ ਸਾਹਿਬਕੌਰ.


ਸੰਗ੍ਯਾ- ਜਗਤ ਦਾ ਉਪਦੇਸ਼ਕ. ਜਗਤਪੂਜ੍ਯ ਵਾਹਗੁਰੂ. "ਹੇ ਪ੍ਰਾਣਨਾਥ ਗੋਬਿੰਦਹ ਕ੍ਰਿਪਾਨਿਧਾਨ ਜਗਦ੍‌ਗੁਰੋ." (ਸਹਸ ਮਃ ੫) ੨. ਗੁਰੂ ਨਾਨਕਦੇਵ.


ਸੰ. जग्ध ਵਿ- ਖਾਧਾ ਹੋਇਆ. ਛਕਿਆ। ੨. ਸੰਗ੍ਯਾ- ਭੋਜਨ.


ਦੇਖੋ, ਜਗਤਧਾਤਾ.


ਸੰ. जग्धि ਸੰਗ੍ਯਾ- ਭੋਜਨ. ਗ਼ਿਜਾ. ਅਹਾਰ.


ਸੰ. ਯਜਨ. ਸੰਗ੍ਯਾ- ਪੂਜਨ। ੨. ਹਵਨ। ੩. ਯਗ੍ਯ. ਦੇਖੋ, ਯਜ ਧਾ. "ਜਗਨ ਕਰੈ ਬਹੁ ਭਾਰ ਅਫਾਰੀ." (ਗਉ ਅਃ ਮਃ ੧) "ਅਸੁਮੇਧ ਜਗਨੇ." (ਗੌਡ ਨਾਮਦੇਵ) ੪. ਸੰ. जगन्नु ਜਗੰਨੁ. ਅਗਨਿ। ੫. ਜੰਤੁ. ਜੀਵ. "ਝੜੰਤ ਅਗਨੰ, ਜਲੰਤ, ਜਗਨੰ." (ਰਾਮਾਵ) ੬. ਦੇਖੋ, ਜਾਗਨਾ। ੭. ਦੇਖੋ, ਜਗਣ.