Meanings of Punjabi words starting from ਟ

ਦੇਖੋ, ਟਹਨਾ ਅਤੇ ਟਹਨੀ.


ਸੰਗ੍ਯਾ- ਟੇਰ. ਪੁਕਾਰ. ਸੱਦ। ੨. ਸੁਲਤਾਨ ਪੀਰ ਦੇ ਪੁਜਾਰੀ (ਭਿਰਾਈ) ਦਾ ਰੋਟ ਆਦਿ ਭੇਟਾ ਪੁਰ ਉੱਚੀ ਸੁਰ ਨਾਲ ਪੜ੍ਹਿਆ ਦਰੂਦ। ੩. ਗੱਪ. ਹੰਕਾਰਭਰੀ ਠੀਸ.


ਪਿੰਡ ਕੁੱਬ (ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ) ਤੋਂ ਉੱਤਰ ਦਿਸ਼ਾ ਅੱਧ ਮੀਲ ਦੇ ਕ਼ਰੀਬ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕੋ ਗੁਰਦ੍ਵਾਰਾ ਹੈ. ਨੌਵੇਂ ਗੁਰੂ ਜੀ 'ਤਲਵੰਡੀ ਸਾਬੋ' ਤੋਂ ਆਏ ਇੱਥੇ ਟਾਹਲੀ ਹੇਠ ਵਿਰਾਜੇ, ਜਿਸ ਤੋਂ ਟਾਹਲਾਸਾਹਿਬ ਮਸ਼ਹੂਰ ਹੋ ਗਿਆ, ਉਹ ਬਿਰਛ ਹੁਣ ਸੁੱਕ ਗਿਆ ਹੈ.#ਫੇਰ ਦਸਮ ਪਾਤਸ਼ਾਹ ਜੀ ਦਮਦਮੇ ਸਾਹਿਬ ਨਿਵਾਸ ਰਖਦੇ ਹੋਏ ਕਈ ਵਾਰੀਂ ਸੈਰ ਅਤੇ ਸ਼ਿਕਾਰ ਲਈ ਇੱਥੇ ਆਕੇ ਠਹਿਰੇ ਹਨ.#ਦਸਮਗੁਰੂ ਜੀ ਦਾ ਮੰਦਿਰ ਬਣਿਆ ਹੋਇਆ ਹੈ. ਨੌਮੇ ਗੁਰੂ ਜੀ ਦਾ ਭੀ ਮੰਜੀ ਸਾਹਿਬ ਇੱਕ ਕੋਠੜੀ ਅੰਦਰ ਹੈ. ਗੁਰਦ੍ਵਾਰੇ ਨਾਲ ੨੫੦ ਘੁਮਾਉਂ ਜ਼ਮੀਨ ਪਟਿਆਲੇ ਵੱਲੋਂ ਹੈ. ਰੇਲਵੇ ਸਟੇਸ਼ਨ ਮੌੜ ਤੋਂ ਦੱਖਣ ਵੱਲ ਡੇਢ ਮੀਲ ਹੈ.


ਦੇਖੋ, ਟਾਲ੍ਹੀ.


ਦੇਖੋ, ਟਾਲ੍ਹੀਆਣਾ.


ਦੇਖੋ, ਟਾਲ੍ਹੀਸਾਹਿਬ.


ਸੰਗ੍ਯਾ- ਰੁਕਾਵਟ. ਰੋਕ. ਪ੍ਰਤਿਬੰਧ.