Meanings of Punjabi words starting from ਤ

ਅ਼. [تقویِزت] ਸੰਗ੍ਯਾ- ਤ਼ਾਕ਼ਤ ਦੇਣ ਦੀ ਕ੍ਰਿਯਾ. ਪੁਸ੍ਟਿ. ਇਸ ਦਾ ਮੂਲ ਕ਼ੁੱਵਤ ਹੈ.


ਵਿ- ਤਾਕ਼ਤਵਰ. ਦ੍ਰਿੜ੍ਹ. ਮਜਬੂਤ. ਜ਼ੋਰਾਵਰ.


ਸੰਗ੍ਯਾ- ਤਾਕ਼ਤਵਰੀ. ਦ੍ਰਿੜਤਾ. ਮਜ਼ਬੂਤ਼ੀ. ਜ਼ੋਰਾਵਰੀ। ੨. ਸਾਵਧਾਨਤਾ. ਹੋਸ਼ਿਆਰੀ.; ਸੰਗ੍ਯਾ- ਤਰਾਜ਼ੂ. ਤੁਲਾ. "ਬਿਨ ਤਕੜੀ ਤੋਲੈ ਸੰਸਾਰਾ." (ਮਾਝ ਅਃ ਮਃ ੩) ਕਰਤਾਰ ਸਰਵਗ੍ਯ ਹੋਣ ਕਰਕੇ ਤਕੜੀ ਦੀ ਜ਼ਰੂਰਤ ਨਹੀਂ ਰਖਦਾ. ਇਸ ਵਿਸਯ ਦੇਖੋ, ਕ਼ੁਰਾਨ ਦੀ ਸੂਰਤ ਅੰਬੀਆ, ਆਯਤ ੪੭। ੨. ਵਿ- ਬਲ ਵਾਲੀ. ਦ੍ਰਿੜ੍ਹ.


ਕ੍ਰਿ- ਅੰਦਾਜ਼ਾ ਕਰਾਉਣਾ. ਅਨੁਮਾਨ ਕਰਾਉਣਾ। ੨. ਤੱਕਣ (ਦੇਖਣ) ਦੀ ਕ੍ਰਿਯਾ ਕਰਵਾਉਣੀ। ੩. ਦੇਖਣਾ. ਟਕ ਲਾਉਣੀ.