Meanings of Punjabi words starting from ਧ

ਰਿਆਸਤ ਪਟਿਆਲੇ ਦੀ ਨਜਾਮਤ ਸੁਨਾਮ ਦੀ ਤਸੀਲ ਨਰਵਾਣਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਧਮਤਾਨ ਤੋਂ ਇੱਕ ਮੀਲ ਦੱਖਣ ਪੱਛਮ ਹੈ. ਇਸ ਗ੍ਰਾਮ ਤੋਂ ਉੱਤਰ ਗੁਰੂ ਤੇਗ ਬਹਾਦੁਰ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਬਾਂਗਰ ਤੋਂ ਆਗਰੇ ਨੂੰ ਜਾਂਦੇ ਇੱਥੇ ਪਧਾਰੇ ਅਤੇ ਕਈ ਦਿਨ ਵਿਰਾਜੇ. ਇੱਥੋਂ ਦੇ ਵਸਨੀਕ ਦੱਗੋ ਜਿਮੀਦਾਰ ਨੇ ਦੁੱਧ ਆਦਿ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ. ਸਤਿਗੁਰੂ ਨੇ ਉਸ ਨੂੰ ਧਨ ਦੇਕੇ ਹੁਕਮ ਦਿੱਤਾ ਕਿ ਇੱਥੇ ਲੋਕਾਂ ਦੇ ਹਿਤ ਲਈ ਖੂਹ ਲਗਵਾ ਦੇਈਂ. ਦਗੋ ਨੇ ਸ੍ਵਾਰਥਵਸ਼ ਹੋਕੇ ਖੂਹ ਆਪਣੀ ਜ਼ਮੀਨ ਵਿੱਚ ਲਾਲਿਆ, ਜੋ ਗਰਕ ਹੋਇਆ ਹੁਣ ਗੁਰਦ੍ਵਾਰੇ ਪਾਸ ਦੇਖਿਆ ਜਾਂਦਾ ਹੈ.#ਇਸ ਗੁਰਦ੍ਵਾਰੇ ਦੀ ਸੇਵਾ ਮਹਾਰਾਜਾ ਕਰਮਸਿੰਘ ਨੇ ਕਰਵਾਈ ਹੈ, ਅਤੇ ਪਟਿਆਲੇ ਵੱਲੋਂ ਬੱਤੀ ਸੌ ਰੁਪਯਾ ਸਾਲਾਨਾ ਜਾਗੀਰ ਹੈ, ਇਸ ਤੋਂ ਇਲਾਵਾ ਗੁਰਦ੍ਵਾਰੇ ਨਾਲ ਬਾਈ ਸੌ ਵਿੱਘੇ ਜ਼ਮੀਨ ਹੈ. ਰਿਆਸਤ ਨਾਭੇ ਤੋਂ ਇੱਕ ਸੌ ਚੌਦਾਂ ਰੁਪਯੇ ਸਾਲਾਨਾ ਮਿਲਦੇ ਹਨ. ਮੇਲਾ ਦਸਹਿਰੇ ਅਤੇ ਹੋੱਲੇ ਨੂੰ ਹੁੰਦਾ ਹੈ. ਮਹੰਤ ਮੱਲ ਸਿੰਘ ਜੀ ਨੇ ਇਸ ਅਸਥਾਨ ਨੂੰ ਵਡੀ ਰੌਣਕ ਦਿੱਤੀ ਹੈ. ਹੁਣ ਅਘੜਸਿੰਘ ਜੀ ਭੀ ਗੁਰਮੁਖ ਮਹੰਤ ਹਨ. ਕਥਾ ਕੀਰਤਨ ਲੰਗਰ ਆਦਿ ਦਾ ਉੱਤਮ ਪ੍ਰਬੰਧ ਹੈ.#ਭਾਈ ਮੀਹੇਂ ਨੂੰ ਇਸੇ ਥਾਂ ਬਖਸ਼ਿਸ਼ ਹੋਈ ਹੈ. ਦੇਖੋ, ਮੀਹਾਂ ਭਾਈ.


ਸੰ. ਸੰਗ੍ਯਾ- ਖੱਲ ਅਥਵਾ ਫੂਕਣੀ ਨਾਲ ਹਵਾ ਧੌਂਕਣ ਦੀ ਕ੍ਰਿਯਾ। ੨. ਖਤ੍ਰੀਆਂ ਦੀ ਇੱਕ ਜਾਤਿ.


ਸੰਗ੍ਯਾ- ਹਵਾ ਧੌਂਕਣ ਦੀ ਖੱਲ. ਹਵਾ ਫੂਕਣ ਦੀ ਨਲਕੀਂ. ਦੇਖੋ, ਧਮ੍‌ ਧਾ। ੨. ਨਾੜੀ. ਨਬਜ, ਜੋ ਧਮਨੀ ਵਾਂਙ ਦਿਲ ਦੇ ਫੈਲਣ ਅਰ ਸੰਕੋਚ ਤੋਂ ਲਹੂ ਨੂੰ ਨਾੜਾਂ ਵਿੱਚ ਪੁਚਾਉਂਦੀ ਹੈ. "ਹੇਰਤ ਧਮਨੀ ਕਰ ਕਰ ਧਾਰਾ." (ਨਾਪ੍ਰ) ਗੁਰੂ ਸਾਹਿਬ ਦਾ ਹੱਥ, ਹੱਥ ਵਿੱਚ ਫੜਕੇ ਵੈਦ੍ਯ ਨਬਜ ਦੇਖਦਾ ਹੈ.


ਸੰਗ੍ਯਾ- ਧਮ ਧਮ ਧੁਨਿ. ਦੇਖੋ, ਧਮਕ। ੨. ਚੌੜੇ ਮੂੰਹ ਵਾਲੀ ਛੋਟੀ ਨਾਲੀ ਦੀ ਬੰਦੂਕ. "ਅਲਪ ਧਮਾਕੇ ਬਡ ਜੰਜੈਲ." (ਗੁਪ੍ਰਸੂ)