Meanings of Punjabi words starting from ਸ਼

ਫ਼ਾ- ਸ਼ਮਅ਼- ਦਾਨ. ਸੰਗ੍ਯਾ- ਬੱਤੀਦਾਨ। ੨. ਦੀਵਾ ਰੱਖਣ ਦੀ ਟਿਕਟਿਕੀ. ਦੀਵਟ.


ਸੰ. ਸੰਗ੍ਯਾ- ਜੰਡੀ. ਜੰਡ ਦਾ ਬਿਰਛ. L. Mimosa Suma. ਦੇਖੋ, ਸਸੰਬਰ ਅਤੇ ਸਮੀਗਰਭ। ੨. ਸੰ. शमिन. ਵਿ- ਸ਼ਮ ਕਰਨ ਵਾਲਾ. ਚਿੱਤ ਨੂੰ ਰੋਕਣ ਵਾਲਾ.


ਸੰ. ਸੰਗ੍ਯਾ- ਸੇਜਾ। ੨. ਸੌਣਾ.


ਸੰ. शयनैकादशी ਹਾੜ ਸੁਦੀ ੧੧. ਹਿੰਦੂਮਤ ਅਨੁਸਾਰ ਵਿਸਨੁ ਭਗਵਾਨ ਇਸ ਦਿਨ ਤੋਂ ਸੋਣਾ ਆਰੰਭ ਕਰਦੇ ਹਨ. ਦੇਖੋ, ਦੇਵੋਥਾੱਨ ਏਕਾਦਸ਼ੀ.


ਸੰ. शय्या ਸੰਗ੍ਯਾ- ਜਿਸ ਉਤੇ ਸ਼ਯਨ ਕਰੀਏ. ਸੇਜਾ. ਪਲੰਘ.


ਦੇਖੋ, ਸ਼ਰਯੀ। ੨. ਸਰਦਾ. ਪੂਰਾ ਹੁੰਦਾ. ਦੇਖੋ, ਸਰਣਾ.