Meanings of Punjabi words starting from ਸ

ਦੇਖੋ, ਸਤੂਤ.


ਸੰ. ਸਹ (ਸਾਥ) ਦ (ਦੇਨ ਵਾਲਾ). ੨. ਅ਼. [شہد] ਸ਼ਹਦ. ਸੰਗ੍ਯਾ- ਮਧੁ. ਸ਼ੰ. ਸਾਰਘ. ਸ਼ਹਦ ਦੀਆਂ ਮੱਖੀਆਂ (ਮਧੁ ਮਕ੍ਸ਼ਿਕਾ) ਕਰਕੇ ਕੱਠਾ ਕੀਤਾ ਫੁੱਲਾਂ ਦਾ ਮਿੱਠਾ. ਇਸ ਦੀ ਤਾਸੀਰ ਗਰਮ ਤਰ ਹੈ. ਇਹ ਲਹੂ ਨੂੰ ਸਾਫ ਕਰਦਾ ਅਤੇ ਖਾਂਸੀ ਆਦਿ ਰੋਗਾਂ ਨੂੰ ਘਟਾਉਂਦਾ ਹੈ.


ਸੰਗ੍ਯਾ- ਪਾਂਡਵਾਂ ਵਿੱਚੋਂ ਸਭ ਤੋਂ ਛੋਟਾ, ਜੋ ਅਸ੍ਵਿਨੀ ਕੁਮਾਰਾਂ ਦੇ ਸੰਯੋਗ ਤੋਂ ਮਾਦ੍ਰੀ ਦੇ ਉਦਰੋਂ ਜਨਮਿਆ. ਦੇਖੋ, ਪਾਂਡਵ। ੨. ਮਗਧਪਤਿ ਰਾਜਾ ਜਰਾਸੰਧ ਦਾ ਪੁਤ੍ਰ.


सहधार्मिक. ਉਸੇ ਧਰਮ ਵਾਲਾ. ਹਮ- ਮਜਹਬ.


ਸੰ. ਵਿ- ਬਲਵਾਨ। ੨. ਸਹਾਰਨੇ ਵਾਲਾ. ਬਰਦਾਸ਼੍ਤ ਕਰਨ ਵਾਲਾ। ੩. ਸੰਗ੍ਯਾ- ਸਹਾਰਨ ਦੀ ਕ੍ਰਿਯਾ. ਬਰਦਾਸ਼੍ਤ. "ਕਸ ਕਸਵਟੀ ਸਹੈ ਸੁ ਤਾਉ." (ਓਅੰਕਾਰ) ੪. ਧਾਰਣ. ਅੰਗੀਕਾਰ. "ਗੁਰ ਕੀ ਆਗਿਆ ਮਨ ਮਹਿ ਸਹੈ." (ਸੁਖਮਨੀ) ੫. ਅ਼. [صحن] ਸਹ਼ਨ. ਵੇੜ੍ਹਾ. ਅੰਗਣ। ੬. ਵਡਾ ਥਾਲ.


ਸੰ. सहनशील ਵਿ- ਸਹਾਰਨ ਦਾ ਹੈ ਜਿਸ ਦਾ ਸੁਭਾਉ. ਬਰਦਾਸ਼੍ਤ ਕਰਨ ਵਾਲਾ। ੨. ਖਿਮਾ (ਕ੍ਸ਼੍‍ਮਾ) ਵਾਲਾ. "ਸਹਨਸੀਲ ਪਵਨ ਅਰੁ ਪਾਣੀ." (ਮਾਰੂ ਮਃ ੫)


ਫ਼ਾ. [صحنک] ਸਹ਼ਨਕ. ਸੰਗ੍ਯਾ- ਰਕੇਬੀ. ਤਸ਼ਤਰੀ. ਥਾਲੀ. ਕੁਨਾਲੀ. "ਸਹਨਕ ਸਭ ਸੰਸਾਰਾ." (ਭੈਰ ਨਾਮਦੇਵ)


ਦੇਖੋ, ਸਹਣਾ ਅਤੇ ਸਹਨ.


ਫ਼ਾ. [ثہنائی] ਸ਼ਹਨਾਈ. ਸੰਗ੍ਯਾ- ਨਫ਼ੀਰੀ. ਤੂਤੀ. ਸਰਨਾ. "ਕਹਾਂ ਸੁ ਭੇਰੀ ਸਹਨਾਈ." (ਆਸਾ ਅਃ ਮਃ ੧)


ਫ਼ਾ. [شیپوُر] ਸ਼ੈਪੂਰ. ਸੰਗ੍ਯਾ- ਇੱਕ ਵਾਜਾ, ਜੋ ਬਿਗਲ ਦੀ ਕਿਸਮ ਦਾ ਹੈ. "ਡਫ ਬੀਨ ਰਬਾਬ ਸਹਪੂਰ ਬਜੇ." ਅਰ- "ਖੰਜਰੀ ਸਹਪੂਰ." (ਸਲੋਹ)


ਫ਼ਾ. [شہباز] ਸੰਗ੍ਯਾ- ਬਾਜ਼ ਦਾ ਨਰ. ਜੁੱਰਹ. "ਜ੍ਯੋਂ ਸਹਬਾਜ ਮਨੋ ਚਕਵਾ ਸੰਗ ਏਕਧਾ ਕਾਹੂੰ ਸੁ ਮਾਰ ਗਿਰਾਯੋ." (ਕ੍ਰਿਸਨਾਵ) "ਪੰਖੇਰੂ ਸ਼ਹਬਾਜ ਪੇਖ ਢੁੱਕ ਨ ਹੰਘਨ ਮਿਲੈ ਨ ਢੋਈ." (ਭਾਗੁ) ਦੇਖੋ, ਸ਼ਿਕਾਰੀ ਪੰਛੀ.


ਫ਼ਾ. [شہبالہ] ਸੰਗ੍ਯਾ- ਦੁਲਹਾ (ਲਾੜੇ) ਦਾ ਸਖਾ. ਲਾੜੇ ਦਾ ਸਾਥੀ. ਲਾੜੇ ਦੇ ਕ਼ੱਦ ਦਾ. ਲਾੜੇ ਦੀ ਉਮਰ ਦਾ.