Meanings of Punjabi words starting from ਹ

ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ੭. ਅਤੇ ਦਸਮਗ੍ਰੰਥ ਦੇ ੧੦. ਸ਼ਬਦ, ਪ੍ਰੇਮੀ ਸਿੱਖਾਂ ਤੋਂ 'ਹਜਾਰੇ' ਕਹੇ ਜਾਂਦੇ ਹਨ. ਇਹ ਨਾਉਂ ਗੁਰੂ ਸਾਹਿਬ ਨੇ ਨਹੀਂ ਰੱਖਿਆ ਅਤੇ ਨਾ ਸਤਿਗੁਰਾਂ ਵੇਲੇ ਇਹ ਸੰਗ੍ਯਾ ਪਈ. ਭਾਵ ਹਜਾਰ ਤੋਂ ਪ੍ਰਧਾਨ- ਮੁੱਖ- ਚੁਣੇ ਹੋਏ ਆਦਿਕ ਹੈ। ੨. ਕਈ ਪ੍ਰੇਮੀ ਹਿਜਰ (ਵਿਯੋਗ) ਤੋਂ ਹਜਾਰੇ ਮੰਨਦੇ ਹਨ. ਮਾਝ ਦਾ ਸ਼ਬਦ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ, ਪਿਤਾ ਗੁਰੂ ਦੇ ਵਿਯੋਗ ਵਿੱਚ ਹੈ, ਅਤੇ ਵਿਯੋਗੀ ਦੀ ਦਸ਼ਾ "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ" ਦਸਮਗ੍ਰੰਥ ਵਿੱਚ ਦੇਖੀਦਾ ਹੈ.


ਹੱਜ ਲਈ. ਹੱਜ ਨੂੰ. "ਕੋਈ ਨਾਵੈ ਤੀਰਥਿ ਕੋਈ ਹਜਿ ਜਾਇ." (ਰਾਮ ਮਃ ੫) ਦੇਖੋ, ਹੱਜ.


ਦੇਖੋ, ਹੰਜੀਰਾਂ.


ਦੇਖੋ, ਹੁਜੂਮ.


ਅ਼. [حضوُر] ਹ਼ਜੂਰ. ਵਿ- ਪ੍ਰਤੱਖ. ਹਾਜਿਰ. "ਅੰਤਰਜਾਮੀ ਸਦਾ ਹਜੂਰ." (ਟੋਡੀ ਮਃ ੫) ੨. ਵ੍ਯ- ਸਤਕਾਰ ਬੋਧਕ ਸ਼ਬਦ. ਸ਼੍ਰੀ ਮਾਨ!


ਦੇਖੋ, ਅਬਿਚਲਨਗਰ.


ਦੇਖੋ, ਹਾਜਰ ਹਜੂਰ.