Meanings of Punjabi words starting from ਨ

ਕ੍ਰਿ- ਸੰ. ਨਿਸ੍ਵਾਰਣ. ਤਰਾਉਣਾ. ਤਾਰਨਾ। ੨. ਦਾਲ ਆਦਿ ਦਾ ਫੂਸ ਪਾਣੀ ਪੁਰ ਤਾਰਕੇ ਕੱਢਣਾ। ੩. ਸੱਚ ਝੂਠ ਦਾ ਨਿਬੇੜਾ ਕਰਨਾ.


ਸੰਗ੍ਯਾ- ਨਿਤਾਰਨ ਦਾ ਭਾਵ. ਦੇਖੋ, ਨਿਤਾਰਣਾ. "ਸਾਚ ਝੂਠ ਤਬ ਕਰੈ ਨਿਤਾਰਾ." (ਗੁਪ੍ਰਸੂ)


ਸੰ. ਵਿ- ਅਧਿਕ. ਬਹੁਤ। ੨. ਨਿਰਾ. ਨਿਪਟ. ਕੇਵਲ.


ਨਿਤ੍ਯ. ਦੇਖ, ਨਿਤ। ੨. ਨਿਤ੍ਯ ਹੀ. ਸਦੈਵ. "ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ." (ਧਨਾ ਛੰਤ ਮਃ ੫)


ਦੋਖੇ, ਨਿਤਾਨੰਦ। ੨. ਨਿਤ੍ਯ ਰਹਿਣ ਵਾਲਾ ਆਨੰਦ. ਅਵਿਨਾਸ਼ੀ ਸੁਖ.


ਸੰ. ਸੰਗ੍ਯਾ- ਕਾਮੀ ਜਨਾਂ ਤੋਂ ਕੀਤੀ ਗਈ ਹੈ ਇੱਛਾ ਜਿਸ ਦੀ, ਚਿੱਤੜ.