Meanings of Punjabi words starting from ਮ

ਡਿੰਗ. ਲੰਗੂਰ। ੨. ਸਿੰਧੀ. ਓਸ. ਤ੍ਰੇਲ. ਸ਼ਬਨਮ.


ਦੇਖੋ, ਮਾਕਉ.


ਸੰ. ਮਰ੍‍ਕਟੀ. ਮਕੜੀ. "ਇਨ ਬਿਧਿ ਡੂਬੀ ਮਾਕੁਰੀ ਭਾਈ, ਉਂਡੀ ਸਿਰ ਕੈ ਭਾਰੀ." (ਸੋਰ ਅਃ ਮਃ ੧)


ਅ਼. [معکوُل] ਮਅ਼ਕੂਲ. ਵਿ- ਅ਼ਕ਼ਲ ਵਿੱਚ ਲਿਆਂਦਾ ਗਿਆ। ੨. ਯੋਗ੍ਯ. ਠੀਕ. ਉਚਿਤ.


ਡਿੰਗ. ਅੰਬ, ਆਮ੍ਰ. ਆਮ.


ਸੰ. ਮਾਸ. ਫ਼ਾ. ਮਾਸ਼. ਮਾਂਹ. ਉੜਦ. "ਮਾਖਦਾਰ ਲੋਨ ਘ੍ਰਿਤ ਬਹੁ." (ਨਾਪ੍ਰ) ੨. ਪ੍ਰਾ. ਕ੍ਰੋਧ. ਗੁੱਸਾ। ੩. ਮਤ ਆਖ ਦਾ ਸੰਖੇਪ. ਮਾ (ਮਤ) ਆਖ (ਕਥਨਕਰ). ਮਤ ਬੋਲ.


ਦੇਖੋ, ਮਾਖਨ.


ਸੰਗ੍ਯਾ- ਮਾਖ (ਕ੍ਰੋਧ) ਦਾ ਖ਼ਿਆਲ. ਮਾਖਤ੍ਵ. ਰੰਜ. "ਨਹਿ ਰਹੈ ਮਾਖਤਾ ਹੇਰਲੇਹੁ." (ਗੁਪ੍ਰਸੂ)


ਖ੍ਰਿ- ਮਾਖ (ਕ੍ਰੋਧ) ਕਰਨਾ. ਗੁੱਸੇ ਹੋਣਾ.