Meanings of Punjabi words starting from ਰ

ਵਿ- ਸ਼ਕਲ ਵਾਲਾ। ੨. ਖੂਬਸੂਰਤ "ਰੂਪਵੰਤ ਸੋ ਚਤੁਰ ਸਿਆਣਾ." (ਗਉ ਮਃ ੫)


ਸੁੰਦਰ ਸ਼ਕਲ ਵਾਲੀ. ਰੂਪਵਤੀ. "ਰੂਪਵੰਤਿ ਸਾ ਸੁਘੜਿ ਬਿਚਖਣਿ." (ਮਾਝ ਮਃ ੫)


ਸੰ. ਰੂਪ੍ਯ. ਚਾਂਦੀ. ਰੁਪਯਾ. "ਸੁਇਨਾ ਰੂਪਾ ਫੁਨਿ ਨਹੀ ਦਾਮ." (ਗਉ ਮਃ ੫) ੨. ਭਾਈ ਰੂਪਚੰਦ ਦਾ ਵਸਾਇਆ ਇੱਕ ਪਿੰਡ, ਜੋ ਨਾਭੇ ਦੀ ਫੂਲ ਨਜਾਮਤ ਵਿੱਚ ਹੈ, ਜਿਸ ਦਾ ਪੂਰਾ ਨਾਮ ਭਾਈਰੂਪਾ ਹੈ. ਇੱਥੇ ਭਾਈ ਰੂਪਚੰਦ ਦੀ ਔਲਾਦ ਹੈ, ਜੋ ਲੰਗਰ ਦੀ ਸੇਵਾ ਕਰਦੀ ਹੈ, ਅਰ ਰਿਆਸਤ ਵੱਲੋਂ ਮੁਆਫੀ ਹੈ. ਦੇਖੋ, ਰੂਪਚੰਦ ਭਾਈ.


ਸੰ. ਵੇਸ਼੍ਯਾ. ਕੰਚਨੀ, ਜੋ ਆਪਣੇ ਰੂਪ ਦੇ ਆਸਰੇ ਗੁਜਾਰਾ ਕਰਦੀ ਹੈ.


ਕਲਸੀ ਗੋਤ ਦਾ ਤਖਾਣ, ਜੋ ਪਿੰਡ ਚੱਕ ਰਾਂਈਆਂ (ਤਸੀਲ ਦਸੂਹਾ ਜਿਲਾ ਹੁਸ਼ਿਆਰਪੁਰ) ਦਾ ਵਸਨੀਕ ਸੀ. ਇਹ ਗੁਰੂ ਨਾਨਕਦੇਵ ਦਾ ਸਿੱਖ ਹੋਇਆ, ਇਸ ਦੀ ਔਲਾਦ ਨੇ ਬੁੱਢੇ ਦਲ ਤੋਂ ਅਮ੍ਰਿਤ ਛਕਿਆ. ਹੁਣ ਇਸ ਦੀ ਵੰਸ਼ ਦੇ ਲੋਕ ਪਿੰਡ ਮੇਘੇਵਾਲ ਗੰਜਿਆਂ (ਜਿਲਾ ਹੁਸ਼ਿਆਰਪੁਰ) ਵਿੱਚ ਵਸਦੇ ਹਨ। ੨. ਦੇਖੋ, ਰੂਪਚੰਦ ਭਾਈ ਅਤੇ ਰੂਪਾ ੨.


ਵਿ- ਸੁੰਦਰ ਰੂਪਵਾਲੀ. ਰੂਪਵਤੀ. "ਉਰਝਿ ਰਹਿਓ ਸਭ ਸੰਗ ਅਨੂਪ ਰੂਪਾਵਤੀ." (ਫੁਨਹੇ ਮਃ ੫)


ਹੋਰ ਰੂਪ ਦੂਜੀ ਸ਼ਕਲ.


ਰੂਪ ਕਰਕੇ. ਦੇਖੋ, ਦਰਸਨਿ.