Meanings of Punjabi words starting from ਸ

ਸੰਗ੍ਯਾ- ਦ੍ਵਾਰ ਦੇ ਸਿਰ ਪੁਰ ਪਾਈ ਹੋਈ ਲੱਕੜ. ਚੌਖਟ ਦਾ ਉੱਪਰਲਾ ਬਾਜ਼ੂ.

ਸੰਗ੍ਯਾ- ਸਰ (ਜਲ) ਦੇਣ ਵਾਲਾ. ਕਟੋਰਾ. ਪਿਆਲਾ। ੨. ਫ਼ਾ. [سردہ] ਸਰਦਹ. ਕਾਬੁਲੀ ਖਰਬੂਜਾ. ਇਸ ਦਾ ਬੀਜ ਭਾਰਤ ਵਿੱਚ ਸਭ ਤੋਂ ਪਹਿਲਾਂ ਬਾਬਰ ਲਿਆਇਆ ਹੈ. "ਸਰਦੇ ਮੰਗਵਾਏ ਇਕ ਅੰਕ." (ਗੁਪ੍ਰਸੂ)

ਸੰਗ੍ਯਾ- ਸਰ (ਜਲ) ਦੇਣ ਵਾਲਾ. ਕਟੋਰਾ. ਪਿਆਲਾ। ੨. ਫ਼ਾ. [سردہ] ਸਰਦਹ. ਕਾਬੁਲੀ ਖਰਬੂਜਾ. ਇਸ ਦਾ ਬੀਜ ਭਾਰਤ ਵਿੱਚ ਸਭ ਤੋਂ ਪਹਿਲਾਂ ਬਾਬਰ ਲਿਆਇਆ ਹੈ. "ਸਰਦੇ ਮੰਗਵਾਏ ਇਕ ਅੰਕ." (ਗੁਪ੍ਰਸੂ)

ਸੰਗ੍ਯਾ- ਸੀਤਲਤਾ। ੨. ਠੰਢ ਪਾਉਣ ਵਾਲੀ ਦਵਾਈ ਅਥਵਾ ਪੀਣ ਯੋਗ ਵਸਤੁ. ਬਦਾਮ, ਲਾਚੀ, ਕਾਲੀ ਮਿਰਚਾਂ, ਕਾਸਨੀ, ਚੇਤੀ ਗੁਲਾਬ ਦੇ ਫੁੱਲ ਆਦਿਕ ਘੋਟਕੇ ਮਿਸ਼ਰੀ ਅਤੇ ਠੰਢੇ ਜਲ ਨਾਲ ਬਣਿਆ ਪੇਯ ਪਦਾਰਥ, ਜੋ ਵਿਸ਼ੇਸ ਕਰਕੇ ਗ੍ਰੀਖਮ (ਕਰਸਾਹ) ਵਿੱਚ ਪੀਤਾ ਜਾਂਦਾ ਹੈ। ੩. ਘੋਟੀ ਹੋਈ ਭੰਗ ਨੂੰ ਭੀ ਕਈ ਸਰਦਾਈ ਆਖਦੇ ਹਨ.

ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ.

ਸਰਦਾਰ ਦੀ ਪਦਵੀ.

ਸੰਗ੍ਯਾ- ਠੰਢ. ਸੀਤਲਤਾ.