Meanings of Punjabi words starting from ਜ

ਉਸ ਨੇ ਜਿਵਾਏ ਹਨ. ਜ਼ਿੰਦਾ ਕੀਤੇ ਹਨ. "ਰੋਗ ਮਿਟਾਇ ਜੀਵਾਲਿਅਨੁ." (ਬਿਲਾ ਮਃ ੫)


ਜਿਵਾਉਂਦਾ ਹੈ. ਜੀਵਨ ਦਿੰਦਾ ਹੈ. "ਜੀਆਂ ਮਾਰਿ ਜੀਵਾਲੇ ਸੋਈ." (ਵਾਰ ਮਾਝ ਮਃ ੧)


ਜੀਵਾਵਉਂ. ਜਿਉਂਦਾ ਹਾਂ. "ਦਰਸਨ ਪੇਖਿ ਜੀਵਾਵਉ." (ਬਿਲਾ ਮਃ ੫) ੨. ਜੀਵਾਂਉਂਦਾ ਹਾਂ.


ਜੀਉਕੇ. ਜੀਵਨ ਦਸ਼ਾ ਵਿੱਚ ਹੋਕੇ. "ਜੀਵਿ ਜੀਵਿ ਮੁਏ." (ਵਾਰ ਸਾਰ ਮਃ ੧)


ਸੰ. ਸੰਗ੍ਯਾ- ਜੀਵਨਵ੍ਰਿੱਤਿ. ਗੁਜ਼ਾਰਾ. ਰੋਜ਼ੀ.


ਵਿ- ਜਿਉਣ ਵਾਲਾ। ੨. ਜੀਵਿਕਾ ਕਰਨ ਵਾਲਾ.


ਜੀਵੀਏ. ਜੀਵੀਦਾ ਹੈ.


ਜੀਵਾਂ ਦਾ ਈਸ਼ (ਸ੍ਵਾਮੀ) ਪਾਰਬ੍ਰਹਮ.


ਜਿਉਂਦਾ ਹੈ। ੨. ਜੀਵੇ. ਜਿਉਂਦਾ ਰਹੇ. "ਜੀਵੈ ਦਾਤਾ ਦੇਵਣਹਾਰੁ." (ਗਉ ਮਃ ੩)


ਜਿਉਂਦਾ. ਜ਼ਿੰਦਹ। ੨. ਸ਼੍ਰੀ ਗੁਰੂ ਅਮਰਦੇਵ ਦਾ ਇੱਕ ਪ੍ਰੇਮੀ ਸਿੱਖ.


ਜਿਉਂਦਿਆਂ. ਜੀਵਨ ਹੁੰਦਿਆਂ. "ਜੀਵੰਦਿਆ ਹਰਿ ਚੇਤਿਆ, ਮਰੰਦਿਆ ਹਰਿਰੰਗਿ." (ਵਾਰ ਗੂਜ ੨. ਮਃ ੫)