Meanings of Punjabi words starting from ਮ

ਸੰ. ਮੰਬਜ. ਮਥਨ ਤੋਂ ਪੈਦਾ ਹੋਇਆ. ਨਵਨੀਤ. ਦੇਖੋ, ਮੱਖਣ। ੨. ਭਾਵ- ਸਾਰ. ਤੜ੍ਹ. "ਸੰਤਹੁ ਮਾਖਨੁ ਖਾਇਆ." (ਸ. ਕਬੀਰ) ੩. ਦੁੱਧ. "ਥਨ ਚੋਖਤਾ ਮਾਖਨੁ ਘੂਟਲਾ." (ਗੌਂਡ ਨਾਮਦੇਵ) ੪. ਦੇਖੋ, ਮਾਖਨੁ.; ਦੇਖੋ, ਮਾਖਨ ੨. "ਪ੍ਰਥਮੈ ਮਾਖਨੁ, ਪਾਛੈ ਦੂਧ." (ਰਾਮ ਮਃ ੫) ਭਾਵ- ਵਿਦ੍ਯਾ ਦਾ ਤਤ੍ਵ ਪਹਿਲਾਂ ਪ੍ਰਾਪਤ ਹੋਗਿਆ, ਕਿਤਾਬੀ ਇਲਮ ਪਿੱਛੋਂ.


ਮਾਖ (ਕ੍ਰੋਧ) ਸਹਿਤ ਹੋਇਆ. ਮਾਖਿਤ.


ਕ੍ਰੋਧ ਕਰਕੇ. ਗੁੱਸੇ ਨਾਲ। ੨. ਸੰਗ੍ਯਾ- ਮਕ੍ਸ਼ਿ. ਮੱਖੀ. "ਉਡੀ ਜਾਨੁ ਮਾਖੀਰ ਕੀ ਮਾਖਿ ਮਾਨੋ." (ਚਰਿਤ੍ਰ ੧੭੫)


ਸੰ. ਮਾਕਿਬ. ਸੰਗ੍ਯਾ- ਮੱਖੀਆਂ ਕਰਕੇ ਜਮਾਂ ਕੀਤਾ ਮਿੱਠਾ. ਸ਼ਹਦ. ਮਧੁ. "ਕੂੜ ਮਿਠਾ ਕੂੜ ਮਾਖਿਉ." (ਵਾਰ ਆਸਾ)


"ਮਾਖਿਅ ਨਈ ਵਹੰਨਿ." (ਸ. ਫਰੀਦ) ਬਹਿਸ਼੍ਤ ਵਿੱਚ ਸ਼ਹਦ ਦੀਆਂ ਨਦੀਆਂ ਵਗਦੀਆਂ ਹਨ. ਦੇਖੋ, ਕ਼ੁਰਾਨ, ਸੂਰਤ ਮੁਹੰਮਦ, ਆਯਤ ੧੫। ੨. ਭਾਵ- ਸਤਸੰਗ ਵਿੱਚ ਪ੍ਰੇਮਕਥਾ.


ਸ਼ਹਦ ਦੀ ਨਦੀ, ਦੇਖੋ, ਮਾਖਿਅ.


ਸੰਗ੍ਯਾ- ਮਕ੍ਸ਼ਿ. ਮੱਖੀ. ਮਕ੍ਸ਼ਿਕਾ. "ਮਾਖੀ ਚੰਦਨ ਪਰਹਰੈ." (ਸ. ਕਬੀਰ) ੨. ਭਾਵ- ਮਾਯਾ. "ਮਾਖੀ ਰਾਮ ਕੀ ਤੂੰ ਮਾਖੀ." (ਸਾਰ ਮਃ ੫) ੩. ਵਿ- ਮਾਖ (ਕ੍ਰੋਧ) ਵਾਲਾ ਕ੍ਰੋਧੀ। ੪. ਸੰਗ੍ਯਾ- ਮਾਖਤਾ. ਕ੍ਰੋਧ ਭਾਵ. "ਨਹੀਂ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨਾ ਤਦ ਮਾਯਾ (ਮਯਾ- ਪ੍ਰਸੰਨਤਾ), ਅਤੇ ਨਾ ਮਾਖ (ਕ੍ਰੋਧਭਾਵ) ਸੀ.


ਸੰਗ੍ਯਾ- ਮੱਖੀਆਂ ਕਰਕੇ ਈਰਿਤ (ਜਮਾਂ ਕੀਤਾ ਹੋਇਆ), ਸ਼ਹਦ, ਮਾਕ੍ਸ਼ਿਕ. ਮਾਕ੍ਸ਼ੀਕ. ਦੇਖੋ, ਮਖਿ.


ਅ਼. [ماخوُذ] ਮਾਖ਼ੂਜ. ਵਿ- ਜੋ ਅਖ਼ਜ਼ (ਪਕੜਿਆ ਗਿਆ) ਹੈ. ਗਰਿਫ਼ਤਾਰ। ੨. ਕਿਸੇ ਪੁਸਤਕ ਤੋਂ ਲਿਆ ਹੋਇਆ ਮਜ਼ਮੂਨ.


ਦੇਖੋ, ਮਾਖਿਉ। ੨. ਇੱਕ ਡਾਕੂ, ਜੋ ਭਾਰੀ ਫਿਸਾਦੀ ਸੀ, ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਨੇ ਜਦ ਅਨੰਦਪੁਰ ਆਬਾਦ ਕੀਤਾ, ਤਦ ਸਤਿਗੁਰੂ ਦੇ ਪ੍ਰਭਾਵ ਕਰਕੇ ਇਹ ਇਲਾਕਾ ਛੱਡ ਗਿਆ. ਇਸ ਦਾ ਪਿੰਡ ਮਾਖੋਵਾਲ ਉਜਾੜਕੇ ਸਿੱਖਾਂ ਨੇ ਅਨੰਦਪੁਰ ਵਿੱਚ ਸ਼ਾਮਿਲ ਕੀਤਾ. ਕਈ ਇਤਿਹਾਸਕਾਰਾਂ ਨੇ ਇਸ ਨੂੰ ਦੇਉ ਲਿਖਿਆ ਹੈ. ਅਨੰਦਪੁਰ ਨਾਮ ਹੋਣ ਪੁਰ ਭੀ ਕਈ ਇਤਿਹਾਸਕਾਰ ਮਾਖੋਵਾਲ ਲਿਖਦੇ ਰਹੇ ਹਨ. "ਮਾਖੋਵਾਲ ਸੁਹਾਵਨਾ ਸਤਿਗੁਰੁ ਕੋ ਅਸਥਾਨ." (ਗੁਰੁਸੋਭਾ)