Meanings of Punjabi words starting from ਰ

ਟਕਸਾਲ ਦਾ ਅਫਸਰ, ਜਿਸ ਦੀ ਨਿਗਰਾਨੀ ਵਿੱਚ ਰੁਪਯੇ ਬਣਦੇ ਹਨ.


ਰੂਪੀਂ. ਰੂਪਾਂ ਵਿੱਚ. "ਸਰਬੀ ਰੰਗੀ ਰੂਪੀ ਤੂਹੈ." (ਆਸਾ ਮਃ ੧) ੨. ਸੰ. रूपिन्. ਵਿ- ਰੂਪ ਵਾਲਾ। ੩. ਤੁੱਲ. ਸਦ੍ਰਿਸ਼. "ਤਰਵਰਰੂਪੀ ਰਾਮ ਹੈ ਫਲਰੂਪੀ ਬੈਰਾਗੁ." (ਸ. ਕਬੀਰ)


ਵਿ- ਸ਼ਕਲ ਵਾਲਾ. ਦੇਖੋ, ਰੂਪ ੩.


ਰੂਪ ਦਾ ਵਸਨੀਕ ਅਤੇ ਜ਼ੰਗ (ਜ਼ੰਗਬਾਰ) ਦੇ ਰਹਿਣ ਵਾਲਾ. ਭਾਵ ਗੋਰਾ ਅਤੇ ਕਾਲਾ. ਫਾਰਸੀ ਦੇ ਕਵੀ ਇਸ ਇਕੱਠੇ ਸ਼ਬਦ ਨੂੰ ਇਸੇ ਭਾਵ ਵਿੱਚ ਵਰਤਦੇ ਹਨ. ਦੇਖੋ, ਜ਼ਿੰਦਗੀਨਾਮਾ- "ਹਰਕਸੇ ਕੋ ਥਾ ਖ਼ੁਦਾ ਹਮਰੰਗ ਸ਼ੁਦ। ਵਸਫ਼ੇ ਓ ਦਰ ਮੁਲਕੇ ਰੂਮੋ ਜ਼ੰਗ ਸ਼ੁਦ." ਭਾਈ ਗੁਰਦਾਸ ਜੀ ਨੇ ਭੀ ਇਸੇ ਅਰਥ ਵਿੱਚ ਇਹ ਸ਼ਬਦ ਲਿਖੇ ਹਨ- "ਰੂਮੀ ਜੰਗੀ ਦੁਸਮਨ ਦਾਰਾ."


ਰੂਪ ਦੀ. "ਰੂਪੈ ਕਾਮੈ ਦੋਸਤੀ." (ਮਃ ੧. ਵਾਰ ਮਲਾ)


ਫ਼ਾ. [روُپوش] ਵਿ- ਜਿਸ ਨੇ ਆਪਣਾ ਚੇਹਰਾ ਲੁਕੋ ਲਿਆ ਹੈ. ਛੁਪਿਆ ਹੋਇਆ. ਲੁਕਿਆ.


ਰੂਪ (ਸਾਂਗ) ਦਿਖਾਕੇ ਗੁਜਾਰਾ ਕਰਨ ਵਾਲਾ. ਬਹੁਰੂਪੀਆ. ਸਾਂਗੀ.


ਵੇਸ਼੍ਯਾ. ਕੰਚਨੀ.