Meanings of Punjabi words starting from ਸ

ਦੇਖੋ, ਸਾਰਦੂਲ.

ਬਾਬਾ ਆਲਾ ਸਿੰਘ ਜੀ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਸਨ ੧੭੧੫ ਅਤੇ ਦੇਹਾਂਤ ਪਿਤਾ ਦੇ ਹੁੰਦੇ ਹੀ ਸਨ ੧੭੬੩ ਵਿੱਚ ਹੋਇਆ.

ਸੰ. ਸ਼੍ਰੱਧਾ. ਭਾਵਨਾ. ਵਿਸ਼੍ਵਾਸ. "ਸੇਜ ਬਿਛਾਈ ਸਰਧ ਅਪਾਰਾ." (ਸੂਹੀ ਮਃ ੫) ੨. ਰੁਚਿ. ਇੱਛਾ. ਖ੍ਵਾਹਿਸ਼. "ਹੋਰ ਪੈਨਣ ਕੀ ਹਮਾਰੀ ਸਰਧ ਗਈ." (ਵਾਰ ਵਡ ਮਃ ੪) ੩. ਸੰ. ਸ਼ਰ੍‍ਧ. ਸੈਨਾ. ਫੌਜ। ੪. ਵਿ- ਬਲਵਾਨ.

ਵਿ- ਸ- ਧਨ. ਦੌਲਤਮੰਦ. "ਨਿਰਧਨ ਸਰਧਨ ਦੋਨਉ ਭਾਈ." (ਭੈਰ ਕਬੀਰ)

ਸੰਗ੍ਯਾ- ਯਕੀਨ. ਭਰੋਸਾ. ਦੇਖੋ, ਸ਼੍ਰੱਧਾ. "ਸਰਧਾ ਲਾਗੀ ਸੰਗਿ ਪ੍ਰੀਤਮੈ." (ਰਾਮ ਰੁਤੀ ਮਃ ੫)

ਵਿ- ਸ਼੍ਰੱਧੇਯ. ਸ਼੍ਰੱਧਾ ਕਰਨ ਯੋਗ. "ਸਰਧਿ ਕਉ ਸਰਧਿਆ." ਮਾਰੂ ਜੈਦੇਵ) ਯਕੀਨ ਕਰਨ ਲਾਇਕ (ਕਰਤਾਰ) ਨੂੰ ਸ਼੍ਰੱਧਾ ਨਾਲ ਉਪਾਸਿਆ। ੨. ਸ਼ਰਧਿ. ਭੱਥਾ. ਦੇਖੋ, ਇਖੁਧਿ.

ਦੇਖੋ, ਸਰਧਿ। ੨. ਸ਼੍ਰੱਧਾ. "ਬਹੁਤ ਮਨ ਸਰਧਿਆ." (ਆਸਾ ਛੰਤ ਮਃ ੪)

ਸੰਗ੍ਯਾ- ਖੂਹ ਪਾਸ ਉਹ ਰਸਤਾ ਜਿਸ ਵਿੱਚ ਚੜਸ ਖਿੱਚਣ ਸਮੇਂ ਬਲਦ ਚਲਦੇ ਹਨ, ਦੇਖੋ, ਸਰਣਿ. "ਆਪਨ ਸਰਨ ਦਿਸਾ ਤਬ ਗਯੋ." (ਗੁਪ੍ਰਸੂ) ੨. ਦੇਖੋ, ਸਰਣ ੩. "ਸਰਨ ਪਰਨ ਸਾਧੂ, ਆਨ ਥਾਨ ਬਿਸਾਰੇ." (ਸਾਰ ਪੜਤਾਲ ਮਃ ੫) ੩. ਇੱਕ ਪਸ਼ੂ ਰੋਗ, ਜਿਸ ਨਾਲ ਲੱਤਾਂ ਦੇ ਪੱਠੇ ਸੁਸਤ ਹੋ ਜਾਂਦੇ ਹਨ.

ਵਿ- ਸ਼ਰਣ ਗ੍ਰਹਿਣ ਕਰਤਾ. ਸ਼ਰਣਾਗਤ.