Meanings of Punjabi words starting from ਚ

ਕ੍ਰਿ- ਪ੍ਰਕਾਸ਼ ਨਾਲ ਅੱਖੀਆਂ ਦੀ ਨਜਰ ਦਾ ਕਮਜ਼ੋਰ ਹੋਣਾ। ੨. ਤੇਜ਼ ਰੋਸ਼ਨੀ ਨਾ ਸਹਾਰਕੇ ਨੇਤ੍ਰਾਂ ਦਾ ਮਿਚਣਾ. ਦੇਖੋ, ਚੁੰਧ.


ਦੇਖੋ, ਚੁਨਰੀ। ੨. ਦੇਖੋ, ਚੁਨੀਆ.


ਸੰ. चुम्बू ਧਾ- ਚੁੰਮਣਾ, ਚੂਮਨਾ, ਹਿੰਸਾ ਕਰਨਾ.


ਵਿ- ਚੁੰਮਣ ਵਾਲਾ। ੨. ਸੰਗ੍ਯਾ- ਇੱਕ ਖ਼ਾਸ ਧਾਤੁ, ਜੋ ਲੋਹੇ ਨੂੰ ਆਪਣੀ ਵੱਲ ਖਿੱਚ ਲੈਂਦੀ ਹੈ. ਅਯਸਕਾਂਤ. ਇਹ ਖਾਨਿ (ਖਾਣ) ਤੋਂ ਭੀ ਨਿਕਲਦਾ ਹੈ ਅਤੇ ਰਸਾਇਨਵਿਦ੍ਯਾ ਨਾਲ ਭੀ ਬਣਾਇਆ ਜਾਂਦਾ ਹੈ. ਮਿਕਨਾਤ਼ੀਸ. Loadstone. (Magnet).