Meanings of Punjabi words starting from ਨ

ਵਿ- ਜਿਸ ਦਾ ਕੋਈ ਠਿਕਾਣਾ ਨਹੀਂ. "ਨਿਥਾਵੇ ਕਉ ਤੁਮ ਥਾਨਿ ਬੈਠਾਵਹੁ." (ਭੈਰ ਮਃ ੫)


ਸੰ. ਨਿਦਰ੍‍ਸ਼ਨ. ਸੰਗ੍ਯਾ- ਉਦਾਹਰਣ. ਦ੍ਰਿਸ੍ਟਾਂਤ. ਮਿਸਾਲ. ਨਜੀਰ.


ਸੰ. ਨਿਦਰ੍‍ਸ਼ਨਾ. (ਦਿਖਾਉਣਾ, ਉਦਾਹਰਣ ਰਚਕੇ ਦੱਸਣਾ) ਜਿਸ ਥਾਂ ਦੋ ਪ੍ਰਬੰਧਵਾਕਾਂ ਵਿੱਚ ਗੁਣ ਆਦਿਕ ਦੀ ਸਮਤਾ ਦਿਖਾਈ ਜਾਵੇ, ਸੌ "ਨਿਦਰਸ਼ਨਾ" ਅਲੰਕਾਰ ਹੈ. ਇਸ ਵਿੱਚ 'ਜੋ' 'ਸੋ' ਆਦਿਕ ਪਦਾਂ ਦਾ ਪ੍ਰਯੋਗ ਹੋਇਆਕਰਦਾ ਹੈ.#ਉਦਾਹਰਣ-#ਪ੍ਰਿਥੀ ਵਿੱਚ ਫਿਮਾ ਜੋ ਹੈ ਧੀਰਜ ਸੋ ਗੁਰੂ ਵਿੱਚ#ਸ਼ੀਤਲਤਾ ਚੰਦ ਦੀ ਜੋ ਸਾਂਤਿ ਸੋ ਹੈ ਗੁਰੂ ਦੀ. ××#ਗੁਰੂ ਦਾ ਪ੍ਰਤਾਪ ਜੋ ਹੈ ਰਵਿ ਵਿਖੇ ਤੇਜ ਸੇ ਹੈ#ਜਸ ਸਤਗੁਰੂ ਦਾ ਸੋ ਚੰਦਨ ਮੇ ਗੰਧ ਹੈ. ××#(ਅ) ਹੋਰ ਥਾਂ ਦੇ ਧਰਮ ਨੂੰ ਹੋਰ ਥਾਂ ਆਰੋਪਣਾ,#ਨਿਦਰਸ਼ਨਾ ਦਾ ਦੂਜਾ ਰੂਪ ਹੈ.#ਉਦਾਹਰਣ-#ਜਲ ਦੀ ਸੀਤਲਤਾਈ ਦੇਖੋ ਸੰਤਾਂ ਦੇ ਮਨ ਆਈ,#ਜਲਨ ਅੱਗ ਦੀ ਮਨਮੁੱਖਾਂ ਦੇ ਹਿਰਦੇ ਵਿੱਚ ਸਮਾਈ. ××#ਹੋਰ-#ਸ਼੍ਰੀ ਗੋਬਿੰਦਸਿੰਘ ਮਹਾਰਾਜ ਬਾਜਿ ਸੂਰਜ ਕੇ#ਲੀਨੋ ਬੇਗ ਤੇਰੇ ਬਰ ਬਲੀ ਬਾਜਿਰਾਜ ਖੋ,#ਸੂਰਜ ਪ੍ਰਤਾਪ ਲੀਨੋ ਤੁਮਤੇ ਟਾਹਲਸਿੰਘ#ਸੀਖ੍ਯੋ ਹੈ ਸੁਰਿੰਦ੍ਰ ਸਤ੍ਰੁ ਜੀਤਬੇ ਕੇ ਸਾਜ ਕੋ. ××(ਅਲੰਕਾਰ ਸਾਗਰਸੁਧਾ)#(ੲ) ਆਪਣੀ ਅਵਸਥਾ (ਕਰਣੀ ਦੀ ਦਸ਼ਾ) ਤੋਂ ਹੋਰਨਾ ਨੂੰ ਉਪਦੇਸ਼ ਕਰਨਾ, "ਨਿਦਰਸ਼ਨਾ" ਦਾ ਤੀਜਾ ਰੂਪ ਹੈ.#ਉਦਾਹਰਣ-#ਗੁਰੁ ਚਤੁਰਥ ਸ਼੍ਰੀਚੰਦ ਕੇ ਝਾਰ ਸਮਸੁ ਸੇ ਪਾਦ,#ਮਾਨਹਾਨਿ ਅਰੁ ਸੇਵ ਕੀ ਥਾਪਤ ਹੈਂ ਮਰਯਾਦ.


ਕ੍ਰਿ- ਨਿਰਾਦਰ ਕਰਨਾ. ਤਿਰਸਕਾਰ ਕਰਨਾ. ਅਪਮਾਨ ਕਰਨਾ.


ਸੰ. ਨਿਰ੍‍ਦਲਨ. ਸੰਗ੍ਯਾ- ਦਲਨ (ਚੂਰਣ ਕਰਨ) ਦਾ ਭਾਵ. ਕੁਚਲਨ ਦੀ ਕ੍ਰਿਯਾ. ਦੇਖੋ, ਪੰਚਾਹਰ.


ਅ਼. [نِدا] ਪੁਕਾਰਣ ਦੀ ਕ੍ਰਿਯਾ। ੨. ਸੰਬੋਧਨ। ੩. ਦੁਆ਼.


ਸੰਗ੍ਯਾ- ਖੇਤੀ ਵਿੱਚੋਂ ਨਿਕੰਮਾ ਘਾਹ ਕੱਢਣ ਦੀ ਕ੍ਰਿਯਾ. ਗੋਡੀ. "ਅਸ ਕਹਿ ਲਾਗ੍ਯੋ ਕਰਨ ਨਿਦਾਈ." (ਨਾਪ੍ਰ)


ਸੰ. ਸੰਗ੍ਯਾ- ਧੁੱਪ. ਆਤਪ। ੨. ਗਰਮੀ। ੩. ਗਰਮ ਰੁੱਤ. ਗ੍ਰੀਖਮ. ਜੇਠ ਹਾੜ੍ਹ ਦੀ ਰੁੱਤ। ੪. ਮੁੜ੍ਹਕਾ. ਪਸੀਨਾ.


ਸੰ. ਸੰਗ੍ਯਾ- ਕਾਰਣ. ਸਬਬ। ੨. ਰੋਗ ਦਾ ਨਿਰਣਾ. ਰੋਗ ਦੀ ਪਰੀਖ੍ਯਾ। ੩. ਪਸ਼ੂ ਬੰਨ੍ਹਣ ਦੀ ਰੱਸੀ। ੪. ਅੰਤ. ਸਮਾਪਤਿ. ਖ਼ਾਤਿਮਾ। ੫. ਨਾਦਾਨ (ਬੇਸਮਝ) ਦੀ ਥਾਂ ਭੀ ਨਿਦਾਨ ਸ਼ਬਦ ਆਇਆ ਹੈ, ਜਿਵੇਂ- "ਕਹਿ ਰਵਿਦਾਸ ਨਿਦਾਨ ਦਿਵਾਨੇ!" (ਸੂਹੀ) "ਮਤ ਨਿਦਾਨ ਬਨ, ਮਤ ਨਿਦਾਨ ਕਰ, ਰਿਦਾ ਸ਼ੁੱਧ ਕਰ ਸਿਮਰੋ ਨਾਮ." (ਗੁਪ੍ਰਸੂ) ਮੂਰਖ ਨਾ ਬਣ, ਓੜਕ ਨਾ ਕਰ.