Meanings of Punjabi words starting from ਬ

ਚਰਚਾ ਵਿੱਚ ਕੋਟਿ (ਦਲੀਲ) ਰੂਪ. ਚਰਚਾ ਵਿੱਚ ਤਰ੍‍ਕਰੂਪ. "ਨਮੋ ਬਾਦ ਬਾਦੇ." (ਜਾਪੁ)


ਫ਼ਾ. [بادبان] ਸੰਗ੍ਯਾ- ਪਾਲ. ਜਹਾਜ ਦਾ ਉਹ ਵਸਤ੍ਰ. ਜਿਸ ਦ੍ਵਾਰਾ ਹਵਾ ਤੋਂ ਉਸ ਦੇ ਚਲਾਉਣ ਵਿੱਚ ਸਹਾਇਤਾ ਮਿਲਦੀ ਹੈ.


ਚਰਚਾ ਦਾ ਪ੍ਰਸ਼ਨ ਉੱਤਰ. ਖੰਡਨ ਮੰਡਨ. ਬਹਸ ਮੁਬਾਹਸਾ. ਦੇਖੋ, ਬਾਦ ਅਤੇ ਬਿਬਾਦ.


ਸੰ. ਵਾਰਿਦ. ਸੰਗ੍ਯਾ- ਪਾਣੀ ਦੇਣ ਵਾਲਾ ਮੇਘ. ਬੱਦਲ. "ਜਿਉ ਬਾਦਰ ਕੀ ਛਾਈ." (ਸੋਰ ਮਃ ੯) ੨. ਸੰ. ਬਾਦਰ. ਕਪਾਸ। ੩. ਕਪਾਸ ਦਾ ਸੂਤ। ੪. ਵਿ- ਬਦਰ (ਬੇਰੀ) ਨਾਲ ਹੈ ਜਿਸ ਦਾ ਸੰਬੰਧ. ਬੇਰੀ ਦਾ.


ਸੰਗ੍ਯਾ- ਬਦਰੀ (ਬੇਰੀਆਂ) ਦੇ ਝੁੰਡ ਵਿੱਚ ਹੋਣ ਵਾਲਾ. (ਬਦਰਿਕਾਸ਼੍ਰਮ ਵਿੱਚ ਵਾਸ ਕਰਨ ਵਾਲਾ) ਵੇਦਵ੍ਯਾਸ. ਇਹ ਸ਼ਬਦ ਵਾਦਰਾਯਣ ਭੀ ਸਹੀ ਹੈ.


ਕ੍ਰਿ. ਵਿ- ਬਦਲੇ. ਵੱਟੇ. "ਕਾਚ ਬਾਦਰੈ ਲਾਲੁ ਖੋਈ ਹੈ." (ਸਾਰ ਮਃ ੫)


ਦੇਖੋ, ਬਾਦਰ. "ਬਾਦਲ ਬਿਨ ਬਰਖਾ ਹੋਈ." (ਸੋਰ ਨਾਮਦੇਵ) ਦੇਖੋ, ਅਣਮੜਿਆ.


ਸੰਗ੍ਯਾ- ਸੋਨੇ ਜਾਂ ਚਾਂਦੀ ਦਾ ਚਪਟਾ ਅਤੇ ਪਤਲਾ ਤਾਰ, ਜਿਸ ਤੋਂ ਗੋਟਾ ਬੁਣਿਆ ਜਾਂਦਾ ਹੈ। ੨. ਚਾਂਦੀ ਸੁਇਨੇ ਦੀਆਂ ਤਾਰਾਂ ਨਾਲ ਮਿਲਾਕੇ ਬੁਣਿਆ ਹੋਇਆ ਰੇਸ਼ਮੀ ਵਸਤ੍ਰ. "ਥਾਨ ਬਾਦਲਾ ਕੋ ਇਕ ਲ੍ਯਾਯੋ." (ਗੁਪ੍ਰਸੂ)


ਫ਼ਾ. [بادہ] ਬਾਦਹ. ਸੰਗ੍ਯਾ- ਸ਼ਰਾਬ। ੨. ਦੇਖੋ, ਵਾਦਾ.


ਫ਼ਾ. [بادہکش] ਬਾਦਹ (ਸ਼ਰਾਬ) ਕਸ਼ (ਖਿੱਚਣ) ਵਾਲਾ, ਕਲਾਲ। ੨. ਸ਼ਰਾਬ ਸੁੜ੍ਹਕਣ ਵਾਲਾ, ਸ਼ਰਾਬੀ.