Meanings of Punjabi words starting from ਰ

ਫ਼ਾ. [روُبکار] ਸੰਗ੍ਯਾ- ਕੰਮ ਵੱਲ ਮੁਖ। ੨. ਉਹ ਕਾਗਜ, ਜਿਸ ਪੁਰ ਹਾਕਿਮ ਦੇ ਸਾਮ੍ਹਣੇ ਹੁਕਮ ਲਿਖਿਆ ਜਾਵੇ.

ਫ਼ਾ. [روُبروُ] ਕ੍ਰਿ. ਵਿ- ਸਾਮ੍ਹਣੇ. ਸੰਮੁਖ. ਆਮੋ੍ਹ- ਸਾਮ੍ਹਣੇ.

ਫ਼ਾ. [روُباہ] ਸੰਗ੍ਯਾ- ਲੂਮੜੀ. ਲੋਮਸ਼ਾ.

ਫ਼ਾ. [روُباہپیچ] ਵਿ- ਲੂੰਬੜੀ ਵਾਂਙ ਪੇਚ ਖੇਡਣ ਵਾਲਾ. ਚਾਲਾਕ. ਛਲੀਆ. "ਨ ਦਾਨਮ ਕਿ ਈਂ ਮਰਦ ਰੂਬਾਹਪੇਚ." (ਜਫਰ).

ਰੂ (ਚੇਹਰਾ) ਬਾਨੀ (ਵਰ੍‍ਣ). ਮੁਖ ਦਾ ਰੰਗ. "ਦਿਲ ਖਲਹਲੁ ਜਾਕੈ, ਜਰਦ ਰੂਬਾਨੀ." (ਭੈਰ ਕਬੀਰ) ਚੇਹਰੇ ਦੀ ਜ਼ਰਦ ਰੰਗਤ.

ਅ਼. [روُم] Rome ਕਿਸੇ ਵੇਲੇ ਰੂਮ ਦੀ ਸਲਤਨਤ ਮੈਡੀਟ੍ਰੇਨੀਅਨ ਸਾਗਰ ਦੇ ਆਲੇ ਦੁਆਲੇ ਦੂਰ ਦੂਰ ਤਕ ਫੈਲੀ ਹੋਈ ਸੀ. ਫੇਰ ਰਾਜਕਾਜ ਦਾ ਕੰਮ ਢਿੱਲਾ ਪੈਜਾਣ ਕਰਕੇ ਇਸ ਦੇ ਦੋ ਹਿੱਸੇ ਹੋਗਏ. ਇੱਕ ਪੂਰਬੀ ਸਲਤਨਤ ਰੂਮ, ਦੂਜਾ ਪੱਛਮੀ ਸਲਤਨਤ ਰੂਮ. ਪੂਰਬੀ ਨੂੰ ਮੁਸਲਮਾਨਾਂ ਨੇ ਸੰਭਾਲਕੇ ਰਾਜਧਾਨੀ ਕੁਸਤੁਨਤੁਨੀਆ (Constantinople) ਥਾਪੀ. ਇਹ ਰੋਮ ਦਾ ਹੀ ਇੱਕ ਅੰਗ ਸੀ ਇਸ ਲਈ ਇਸ ਸਲਤਨਤ ਦਾ ਨਾਮ ਭੀ "ਰੂਮ" ਪ੍ਰਸਿੱਧ ਹੋਇਆ. "ਕਰਕੈ ਪ੍ਰੇਮ ਰੂਮ ਲਗ ਗਯੋ." (ਨਾਪ੍ਰ) ੨. ਪੱਛਮੀ ਸਲਤਨਤ ਦੀ ਰਾਜਧਾਨੀ Rome ਹੈ, ਜੋ ਇਟਲੀ (Italy) ਦਾ ਪ੍ਰਧਾਨ ਨਗਰ ਹੈ. ਰੋਮ ਬਹੁਤ ਪੁਰਾਣਾ ਸ਼ਹਰ ਹੈ. ਇੱਥੇ ਰੋਮਨਕੈਥੋਲਿਕ ਚਰਚ ਦਾ ਮੁਖੀਆ ਪੋਪ (Pop) ਰਹਿਂਦਾ ਹੈ, ਜਿਸ ਦਾ ਹੁਣ ਭੀ ਵਡਾ ਮਾਨ ਹੈ. ਸਨ ੧੮੭੧ ਤੋਂ ਰੋਮ ਵਰਤਮਾਨ ਇਟਲੀ ਸਲਤਨਤ ਦੀ ਤਖ਼ਤਗਾਹ ਹੈ. ਇਸ ਦੀ ਆਬਾਦੀ ੫੯੦, ੫੬੦ ਹੈ। ੩. ਰੂੰ. ਰੂਈ. ਤੂਲ. "ਤਹਿ" ਇਕ ਰੂਮ ਧੁਨਖਤੇ ਲਹਾ." (ਦੱਤਾਵ)

ਦੇਖੋ, ਰੁਮਾਲ.

ਰੂਮਦੇਸ਼ ਦਾ ਵਸਨੀਕ, ਅਥਵਾ ਰੂਮ ਦੀ ਵਸਤੁ.#"ਰੂਮੀ ਤਲੇ ਡਾਰਕੈ ਲਾਲ ਅਤਲਸੈਂ." (ਕ੍ਰਿਸਨਾਵ)