Meanings of Punjabi words starting from ਜ

ਵਿ- ਯੁਕ੍ਤ ਹੋਇਆ. ਸੰਯੋਗੀ ਸੰਬੰਧਿਤ. "ਨਾਨਕ ਸਰਬ ਜੁਆਇਆ." (ਗੂਜ ਅਃ ਮਃ ੧)


ਦੇਖੋ, ਜੁਆਨ.


ਵਿ- ਯੁਵਾ ਅਵਸਥਾ ਵਾਲੀ. "ਤਰਲਾ ਜੁਆਣੀ ਆਪਿ ਭਾਣੀ." (ਵਡ ਛੰਤ ਮਃ ੧) ੨. ਯੁਵਨੋਂ (ਜਵਾਨੋਂ) ਨੇ.


ਸੰ. युवन् ਵਿ- ਯੁਵਾ ਅਵਸਥਾਵਾਨ. ਜਵਾਨ. ਤਰੁਣ.