Meanings of Punjabi words starting from ਦ

ਵਿ- ਦੋ ਧਾਰਾ ਵਾਲਾ। ੨. ਸੰਗ੍ਯਾ- ਖੰਡਾ ਸ਼ਸਤ੍ਰ.


ਵਿ- ਦੋਹੀਂ ਪਾਸੀਂ ਧਾਰਾ ਵਾਲੀ। ੨. ਸੰਗ੍ਯਾ- ਕਟਾਰੀ.


ਵਿ- ਦ੍ਵਿਧਾ ਹੋਇਆ. ਦੋ ਹਿੱਸਿਆਂ ਵਿੱਚ ਹੋਇਆ ਹੋਇਆ। ੨. ਸੰਗ੍ਯਾ- ਬਾਲਕ. ਦੁਗਧ ਹੈ ਜਿਸ ਨੂੰ ਇਸ੍ਟ (ਪ੍ਯਾਰਾ).; ਵਿ- ਦਨਐਧੀ ਭਾਵ ਵਾਲਾ। ੨. ਦੋ ਟੁਕੜੇ ਹੋਇਆ ਹੋਇਆ.


ਸੰਗ੍ਯਾ- ਮਾਹੀਗੀਰ ਪੱਛੀ. ਇਹ ਮੱਛੀ ਦੀ ਤਾਕ ਵਿੱਚ ਆਕਾਸ਼ ਮੰਡਲ ਵਿੱਚ ਇੱਕੇ ਥਾਂ ਚਿਰ ਤੀਕ ਥਰਕਦਾ ਰਹਿਂਦਾ ਹੈ. "ਅਵਿਲੋਕ ਦੁਧੀਰਯ ਏਕ ਤਹਾਂ." (ਦੱਤਾਵ) ਦੱਤਾਤ੍ਰੇਯ ਨੇ ਇਸ ਨੂੰ ਸਤਾਰਵਾਂ ਗੁਰੂ ਧਾਰਣ ਕੀਤਾ ਸੀ.


ਦੇਖੋ, ਦੁਧ ਅਤੇ ਦੁੱਧ. "ਫਰੀਦਾ. ਸਕਰ ਖੰਡੁ ਨਿਵਾਤ ਗੁੜੁ ਮਾਖਿਓ ਮਾਂਝਾ ਦੁਧੁ." (ਸ)


ਵਿ- ਜੋ ਬਹੁਤ ਦੁੱਧ ਦੇਵੇ.