Meanings of Punjabi words starting from ਨ

ਆਖ਼ਿਰਕਾਰ. ਅੰਤ ਨੂੰ "ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ." (ਸ੍ਰੀ ਮਃ ੫) ਦੇਖੋ, ਨਿਦਾਨ ੪.


ਸੰ. ਸੰਗ੍ਯਾ- ਬਾਰਬਾਰ ਚਿੱਤਵ੍ਰਿੱਤਿ ਨੂੰ ਧ੍ਯਾਨ ਵਿੱਚ ਲਾਉਣ ਦੀ ਕ੍ਰਿਯਾ.


ਸੰ. ਨਿਦੇਸ਼. ਸੰਗ੍ਯਾ- ਆਗ੍ਯਾ. ਹੁਕਮ। ੨. ਕਥਨ. ਬਿਆਂਨ। ੩. ਪਾਸ. ਸਮੀਪਤਾ.


ਸੰ. ਨਿਦੋਸ. ਵਿ- ਕਲੰਕ ਰਹਿਤ। ੨. ਬੇਐ਼ਬ। ੩. ਨਿਰਪਰਾਧ. ਬੇਕ਼ੁਸੂਰ. "ਏਹੁ ਨਿਦੋਸਾ ਮਾਰੀਐ, ਹਮ ਦੋਸਾਂ ਦਾ ਕਿਆ ਹਾਲ?" (ਸ. ਫਰੀਦ)


ਸੰ. ਵਿ- ਉਂਘਾਇਆ. ਨੀਂਦ ਵਾਲਾ.


ਸੰ. ਸੰਗ੍ਯਾ- ਨਾਸ਼, ਤਬਾਹੀ। ੨. ਮਰਣੀ. "ਤਿਨਰ ਨਿਧਨ ਨਹੁ ਕਹੀਐ." (ਸਵੈਯੇ ਮਃ ੩. ਕੇ) "ਜੇ ਲੈ ਸਸਤ੍ਰ ਸਾਮੁਹੇ ਗਏ। ਤਿਤੇ ਨਿਧਨ ਕਹੁ ਪ੍ਰਾਪਤ ਭਏ." (ਚੰਡੀ ੨) ੩. ਕੁਲ. ਖ਼ਾਨਦਾਨ. "ਜਿਮ ਜਿਮ ਬਿਰਤਾ ਰਹੈ ਸੁਭਾਊ। ਤਿਮ ਤਿਮ ਨਿਧਨ ਕਰੈ ਬਿਰਧਾਊ." (ਗੁਪ੍ਰਸੂ) ੪. ਸੰ. ਨਿਰ੍‍ਧਨ. ਵਿ- ਧਨ ਰਹਿਤ, ਕੰਗਾਲ. "ਨਿਧਨ ਸੁਨੈ ਧਨੀ ਹ੍ਵੈ ਜਾਵੈ." (ਸਲੋਹ) "ਨਿਧਨਿਆ ਧਨੁ." (ਮਾਰੂ ਮਃ ੧) ਨਿਧਨ ਭੀ ਸੰਸਕ੍ਰਿਤ ਨਿਰਧਨ ਲਈ ਸਹੀ ਹੈ.


ਵਿ- ਨਿਰ੍‍ਧਨ. ਕੰਗਾਲ.