ਦੇਖੋ, ਬਦਾਮ.
ਦੇਖੋ, ਬਦਾਮਰੋਗਨ.
ਦੇਖੋ, ਬਾਦ। ੨. ਦੇਖੋ, ਬਾਦ ੩. "ਬਿਨ ਸਹਜੈ ਕਥਨੀ ਬਾਦਿ." (ਸ੍ਰੀ ਅਃ ਮਃ ੩) "ਬਿਨੁ ਪਿਰ ਧਨ ਸੀਗਾਰੀਐ, ਜੋਬਨ ਬਾਦਿ ਖੁਆਰੁ." (ਸ੍ਰੀ ਅਃ ਮਃ ੧)
ਦੇਖੋ, ਬਾਦਸਾਹ. "ਬਾਦਿਸਾਹ! ਐਸੀ ਕਿਉ ਹੋਈ?" (ਭੈਰ ਨਾਮਦੇਵ)
nan
ਸੰ. ਵਾਦਿਤ੍ਰ. ਸੰਗ੍ਯਾ- ਵਾਜਾ. ਜੋ ਵਜਾਇਆ ਜਾਵੇ. "ਬਾਦਿਤ ਤੰਤੁ ਬਜਾਵਨ ਚੀਨੋ." (ਨਾਪ੍ਰ)
ਸੰਗ੍ਯਾ- ਵਾਤ ਧਾਤੁ. ਬਲਗਮ. ਦੇਖੋ, ਬਾਇ. "ਖਈ ਸੁ ਬਾਦੀ ਭਈ ਮਵੇਸੀ." (ਚਰਿਤ੍ਰ ੪੦੫) ੨. ਬਾਣ. ਆਦਤ. ਸੁਭਾਉ. ਵਾਦੀ। ੩. ਸੰ. ਵਾਦੀ (वादनि. ) ਵਿ- ਝਗੜਾ. ਕਰਨ ਵਾਲਾ. "ਸ਼ਾਹਦਿਵਾਨ ਭਯੋ ਬਹੁ ਬਾਦੀ." (ਗੁਪ੍ਰਸੂ) "ਖੋਜੀ ਉਪਜੈ, ਬਾਦੀ ਬਿਨਸੈ." (ਮਲਾ ਮਃ ੧) ੪. ਅ਼. [بادی] ਸੰਗ੍ਯਾ- ਮੂਲ ਕਾਰਣ। ੫. ਵਿ- ਦੇਹਾਤੀ. ਪੇਂਡੂ। ੬. ਫ਼ਾ. ਬਾਦ (ਹਵਾ) ਨਾਲ ਹੈ ਜਿਸ ਦਾ ਸੰਬੰਧ. ਹਵਾਈ.
ਦੇਖੋ, ਸੌਂਫ.
ਦੇਖੋ, ਬਾਦ. "ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ." (ਭੈਰ ਨਾਮਦੇਵ)
ਫ਼ਾ. [بادِصبا] ਬਾਦੇ ਸਬਾ. ਸਵੇਰ ਦੀ ਪੌਣ. ਅਮ੍ਰਿਤਵੇਲੇ ਦੀ ਹਲਕੀ ਹਵਾ (breeze)