Meanings of Punjabi words starting from ਮ

ਦੇਖੋ, ਮਾਂਗਣੂ.


ਸੰਗ੍ਯਾ- ਪ੍ਰਕਾਸ਼. ਪ੍ਰਭਾ। ੨. ਆਨੰਦ. ਖ਼ੁਸ਼ੀ। ੩. ਮਰਾ- ਮੰਜਾ. ਮੰਚ। ੪. ਮੰਚਾਨ. ਮਨ੍ਹਾ। ੫. ਦੇਖੋ, ਮਾਚਨਾ। ੬. ਸਿੰਧੀ. ਮੰਗਤਾ. ਯਾਚਕ.


ਕ੍ਰਿ- ਪ੍ਰਜ੍ਵਲਿਤ ਹੋਣਾ. ਮੱਚਣਾ। ੨. ਪ੍ਰਕਾਸ਼ਣਾ। ੩. ਖ਼ੁਸ਼ ਹੋਣਾ. "ਜਾ ਸਿਉ ਰਾਚਿ ਮਾਚਿ ਤੁਮ ਲਾਗੇ." (ਬਿਲਾ ਮਃ ੫) "ਜਪਿ ਹਰਿ ਹਰਿ ਮਨ ਮਾਚੇ." (ਗਉ ਮਃ ੪)


ਚਮਕਕੇ। ੨. ਖ਼ੁਸ਼ਹੋਕੇ, ਦੇਖੋ, ਮਾਚਨਾ.


ਦੇਖੋ, ਮਚੀਨ। ੨. ਮਹਾਭਾਰਤ ਅਨੁਸਾਰ ਦੱਖਣ ਦਾ ਇੱਕ ਦੇਸ਼ "ਨਾਚੀਨ", ਜਿਸ ਨੂੰ ਯੁਧਿਸ੍ਟਿਰ ਨੇ ਅਸ਼੍ਵਮੇਧ ਯਗ੍ਯ ਸਮੇਂ ਫਤੇ ਕੀਤਾ.


ਦੇਖੋ, ਮਾਚਨਾ.


ਵਿ- ਮੰਚ (ਮੰਜਾ) ਤੋੜਨ ਵਾਲਾ. ਰਾਜਪੂਤਾਨੇ ਵਿੱਚ ਮਾਚੇਤੋੜ ਉਸ ਨੂੰ ਆਖਦੇ ਹਨ, ਜੋ ਬਹੁਤ ਅਫੀਮ ਖਾਕੇ ਮੰਜਿਓਂ ਹੀ ਨਾ ਉੱਠੇ, ਹੋਰ ਸਾਰੇ ਕੰਮ ਛੱਡਕੇ ਕੇਵਲ ਮੰਜਾ ਤੋੜਨਾ ਹੀ ਜਿਸ ਦਾ ਕਰਮ ਹੈ.


ਮਤਸ੍ਯਾ. ਮਤਸ੍ਯ. ਮੱਛੀ. ਮੱਛ. "ਜਿਉ ਜਲ ਮਾਝੈ ਮਾਛਲੋ." (ਗੂਜ ਨਾਮਦੇਵ)