Meanings of Punjabi words starting from ਜ

ਸੰਗ੍ਯਾ- ਯੁਵਾ ਅਵਸਥਾ. ਯੌਵਨ. ਤਰੁਣਾਈ. "ਬਾਲ ਜੁਆਨੀ ਅਰੁ ਬਿਰਧ ਫੁਨਿ ਤੀਨਿ ਅਵਸਥਾ." (ਸਃ ਮਃ ੯) ੨. ਦੇਖੋ, ਜੁਆਣੀ ੨.


ਦੇਖੋ, ਜਵਾਰ। ੨. ਦੇਖੋ, ਜੂਆਰ.


ਦੇਖੋ, ਜ੍ਵਾਰਭਾਟਾ.


ਸੰਗ੍ਯਾ- ਛੋਟੀ ਜਵਾਰ. ਇਹ ਖ਼ਾਸ ਕਰਕੇ ਦੱਖਣ ਵਿੱਚ ਬਹੁਤ ਹੁੰਦੀ ਹੈ. ਇਸ ਦੀ ਰੋਟੀ ਮਿੱਠੀ ਅਤੇ ਲੇਸਦਾਰ ਹੁੰਦੀ ਹੈ। ੨. ਵਿ- ਦ੍ਯੂਤਕਾਰ. ਜੂਆ ਖੇਡਣ ਵਾਲਾ. ਜੂਆਰੀ.


ਦੇਖੋ, ਜ੍ਵਾਲ ਅਤੇ ਜ੍ਵਾਲਾ. "ਗਿਰਿ ਤਰੁ ਜਲ ਜੁਆਲਾ ਭੈ ਰਾਖਿਓ." (ਭੈਰ ਨਾਮਦੇਵ)


ਸੰਗ੍ਯਾ- ਬੰਦੂਕ਼, ਜੋ ਅੱਗ ਦੀ ਲਾਟਾ ਧਾਰਨ ਕਰਦੀ ਅਤੇ ਮੂੰਹੋਂ ਅੱਗ ਵਮਨ ਕਰਦੀ (ਉਗਲਦੀ) ਹੈ. (ਸਨਾਮਾ)


ਦੇਖੋ, ਜ੍ਵਾਲਾਦੇਵੀ.