Meanings of Punjabi words starting from ਦ

ਵਿ- ਦੁਨਿਆਵੀ. ਵਿਵਹਾਰਿਕ. "ਕਾਰਜ ਮੋਹਿ ਬਨੈ ਦੁਨਈ." (ਗੁਪ੍ਰਸੂ)


ਬਾਬਾ ਫੂਲ ਦੇ ਸੁਪੁਤ੍ਰ ਰਾਮਸਿੰਘ ਜੀ ਦਾ ਵਡਾ ਪੁਤ੍ਰ, ਜੋ ਖਾਨਦਾਨ ਭਦੌੜ ਅਤੇ ਕੋਟਦੁੰਨਾ ਦਾ ਵਡੇਰਾ ਹੋਇਆ. ਦੇਖੋ, ਫੂਲਵੰਸ਼.


ਦੋ ਨਾਲ ਵਾਲੀ. Double barreled.


ਵਿ- ਦੁਨਿਆਵੀ. ਸੰਸਾਰੀ. ਸਾਂਸਾਰਿਕ। ੨. ਸੰਗ੍ਯਾ- ਸੰਸਾਰ. ਖ਼ਲਕ਼ਤ. ਲੋਕ. ਜਨ. ਦੇਖੋ, ਦੁਨੀਆ ਅਤੇ ਦੁਨੀਆਈ.


ਅ਼. [دُنِیوی] ਵਿ- ਸੰਸਾਰ ਦਾ ਸੰਸਾਰੀ.


ਅ਼. [دُنِیا] ਸੰਗ੍ਯਾ- ਸੰਸਾਰ. ਜਗਤ.


ਫ਼ਾ. [دُنِیاساز] ਵਿ- ਸ੍ਵਾਰਥ ਸਿਧ ਕਰਨ ਵਾਲਾ, ਮੌਕਾ ਦੇਖਕੇ ਕੰਮ ਕੱਢਣ ਵਾਲਾ. ਜ਼ਮਾਨੇਸਾਜ਼.


ਫ਼ਾ. [دُنِیادار] ਸੰਗ੍ਯਾ- ਸੰਸਾਰੀ ਮਨੁੱਖ. ਘਰ ਦੇ ਧੰਧਿਆਂ ਵਿਚ ਲਿਵਲੀਨ.