Meanings of Punjabi words starting from ਨ

ਦੇਖੋ, ਨਿਧਰਾ.


ਵਿ- ਨਿਧੜਕ. ਨਿਡਰ. "ਨਿਧਰਕ ਬਾਤ ਇਨ ਕਹੀ." (ਗੁਪ੍ਰਸੂ)


ਵਿ- ਨਿਰਾਧਾਰ. ਆਧਾਰ (ਆਸ਼੍ਰਯ) ਰਹਿਤ. "ਨਿਧਰਿਆ ਧਰ ਏਕ ਨਾਮ ਨਿਰੰਜਨੋ." (ਧਨਾ ਛੰਤ ਮਃ ੫)


ਵਿ- ਜਿਸ ਨੂੰ ਧੜਕਾ (ਖਟਕਾ) ਨਹੀਂ ਨਿਡਰ. ਬੇਖ਼ੌਫ਼। ੨. ਚਿੰਤਾ ਰਹਿਤ. ਬੇਫ਼ਿਕਰ.


ਬੀਬੀ ਨਾਨਕੀ ਜੀ ਦੇ ਪਤਿ ਜੈਰਾਮ ਜੀ ਦਾ ਪੁਰੋਹਿਤ, ਜੋ ਸੁਲਤਾਨਪੁਰ ਵਿੱਚ ਰਹਿਂਦਾ ਸੀ. ਇਹ ਗੁਰੂ ਨਾਨਕਦੇਵ ਦਾ ਸਿੱਖ ਹੋਕ ਆਤਮਗ੍ਯਾਨੀ ਹੋਇਆ.


ਸੰ. ਸੰਗ੍ਯਾ- ਆਧਾਰ. ਆਸ਼੍ਰਯ (ਆਸਰਾ). ੨. ਸ੍‍ਥਾਪਨ, ਸ੍‌ਥਿਤਿ ਦਾ ਭਾਵ. "ਜਿਸੁ ਮਨਿ ਵਸੈ ਸੁ ਹੋਤ ਨਿਧਾਨ." (ਸੁਖਮਨੀ) ੩. ਨਿਧਿ. ਭੰਡਾਰ. "ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰਤਲ ਧਰਿਆ." (ਸੋਦਰੁ) ੪. ਉਹ ਅਸਥਾਨ, ਜਿੱਥੇ ਜਾਕੇ ਕੋਈ ਵਸਤੂ ਲੀਨ ਹੋ ਜਾਵੇ.


ਵਿ- ਨਿਰਾਧਾਰ, ਨਿਰਾਸ਼੍ਰਯ. "ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ." (ਬਾਵਨ)


ਸੰ. ਸੰਗ੍ਯਾ- ਖ਼ਜ਼ਾਨਾ. ਕੋਸ਼. "ਨਿਧਿ ਨਾਮੁ ਨਾਨਕ ਮੋਰੈ." (ਆਸਾ ਪੜਤਾਲ ਮਃ ੫) ੨. ਦੱਬਿਆ- ਹੋਇਆ ਧਨ। ੩. ਕੁਬੇਰ ਦੇ ਨੌ ਰਤਨ. ਨੌ ਖ਼ਜ਼ਾਨੇ. ਦੇਖੋ, ਨਉ ਨਿਧਿ। ੪. ਨੌਂ ਗਿਣਤੀ ਦਾ ਬੋਧਕ, ਕ੍ਯੋਂ ਕਿ ਨਿਧਿ ਨੌ ਹਨ। ੫. ਸਮੁੰਦਰ। ੬. ਘਰ. ਨਿਵਾਸਸ੍‍ਥਾਨ. "ਗੁਣਨਿਧਿ ਗਾਇਆ." (ਆਸਾ ਛੰਤ ਮਃ ੫)


ਦੇਖੋ, ਨਿਦਿਧ੍ਯਾਸਨ.; ਦੇਖੋ, ਨਿਦਿਧ੍ਯਾਸਨ. "ਕਰ ਨਿਧ੍ਯਾਸਨ ਅਨਦ ਸੁ ਠਾਨਹਿ." (ਨਾਪ੍ਰ)