Meanings of Punjabi words starting from ਬ

ਫ਼ਾ. [بادہ] ਬਾਦਹ. ਸੰਗ੍ਯਾ- ਸ਼ਰਾਬ. ਮਦਿਰਾ. "ਰਤਾ ਨਿਸਿ ਬਾਦੰ." (ਪ੍ਰਭਾ ਬੇਣੀ) ਰਾਤ ਨੂੰ ਸ਼ਰਾਬ ਵਿੱਚ ਮਸ੍ਤ ਹੈ।¹ ੨. ਸੰ. ਵੰਦਨ. ਪ੍ਰਣਾਮ. "ਪੜ੍ਹਿ ਪੁਸਤਕ ਸੰਧਿਆ ਬਾਦੰ." (ਸਹਸ, ਮਃ ੧) ਸੰਗ੍ਯਾ- ਵੰਦਨ.

ਵਾਜਾ. ਦੇਖੋ, ਬਾਦਿਤ੍ਰ ਅਤੇ ਵਾਦਿਤ੍ਰ.

ਸੰ. वाध. ਧਾ- ਰੋਕਣਾ, ਦੁੱਖ ਦੇਣਾ, ਨਿਕਾਲਣਾ (ਕੱਢਣਾ). ੨. ਸੰਗ੍ਯਾ- ਕਲੇਸ਼. ਦੁੱਖ. "ਅਨੇਕ ਬਾਧ ਬਾਧਤੇ ਸਦੀਵ ਸਤ੍ਯਨਾਮ ਹਿਤ." (ਗੁਪ੍ਰਸੂ) ੩. ਵਿ- ਰੋਕਣ ਵਾਲਾ.

ਵਿ- ਰੋਕਣ ਵਾਲਾ. ਪ੍ਰਤਿਬੰਧਕ. ਦੇਖੋ, ਬਾਧ.

ਵਿ- ਰੋਕਣ ਵਾਲਾ ਅਤੇ ਸਿੱਧ ਕਰਨ ਵਾਲਾ. ਖੰਡਨ ਮੰਡਨ ਕਰਤਾ.

ਸੰਗ੍ਯਾ- ਵਾ੍ਯਬੁੱਧਿ. ਮਿਥ੍ਯਾਗ੍ਯਾਨ. ਦੁਖਦਾਇਕ ਸਮਝ. ਦੇਖੋ, ਬਾਧ. "ਜਿਉ ਉਲਝਾਇਓ ਬਾਧਬੁਧਿਕਾ, ਮਰਭਿਆ ਨਹਿ ਬਿਸਰਾਨੀ." (ਗਉ ਅਃ ਮਃ ੫)

ਵਿ- ਬੱਧਾ. ਬੰਧਨ ਵਿੱਚ ਫਸਿਆ. "ਜਮਦਰਿ ਬਾਧਾ ਚੋਟਾ ਖਾਏ." (ਮਾਝ ਅਃ ਮਃ ੧) "ਇਹੁ ਮਨੁ ਖੇਲੈ ਹੁਕਮ ਕਾ ਬਾਧਾ." (ਮਲਾ ਮਃ ੩) ੨. ਸੰਗ੍ਯਾ- ਵਾੱਧਾ. ਅਧਿਕਤਾ. ਵ੍ਰਿੱਧਿ. "ਬਾਧਾ ਹੋਇ ਜੋ ਬਹੋਰ ਬਿਨ ਦੇਰ ਔਰ ਲੀਜੀਯੇ." (ਨਾਪ੍ਰ) ੩. ਸੰ. ਵਿਘਨ. ਰੁਕਾਵਟ। ੪. ਦੁੱਖ. ਪੀੜ. "ਜਮ ਕੀ ਬਾਧਾ ਸੋ ਨਹਿ ਲਾਧੇ." (ਗੁਪ੍ਰਸੂ)

ਵਿ- ਵਾਧੂ. ਅਧਿਕ. ਸ਼ੇਸ.