Meanings of Punjabi words starting from ਮ

ਦੇਖੋ, ਮਛਿੰਦ੍ਰਨਾਥ. "ਨਾ ਤਦਿ ਗੋਰਖੁ, ਨਾ ਮਾਛਿੰਦੋ." (ਮਾਰੂ ਸੋਲਹੇ ਮਃ ੧) "ਸੁਣਿ ਮਾਛਿੰਦ੍ਰਾ, ਅਉਧੂ ਨੀਸਾਣੀ." (ਰਾਮ ਮਃ ੧) ੨. ਵਿ- ਮਛਿੰਦ੍ਰ (ਮਤ੍ਯੇਂਦ੍ਰ) ਨਾਲ ਹੈ ਜਿਸ ਦਾ ਸੰਬੰਧ.


ਸੰਗ੍ਯਾ- ਮਾਹੀਗੀਰ. ਫੰਧਕ. ਧੀਵਰ. "ਆਪੇ ਮਾਛੀ, ਮਾਛਲੀ ਆਪੇ." (ਸ੍ਰੀ ਮਃ ੧) ੨. ਮੱਛੀ। ੩. ਨੌਕਾ ਚਲਾਉਣ ਵਾਲੀ ਇੱਕ ਜਾਤਿ. ਇਹ ਸੰਗ੍ਯਾ ਮੱਛੀਆਂ ਫੜਨ ਤੋਂ ਹੋਈ ਹੈ.


ਜਿਲਾ ਲੁਦਿਆਨੇ ਦੀ ਸਮਰਾਲਾ ਤਸੀਲ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਲੁਦਿਆਨੇ ਤੋਂ ਉੱਤਰ ਪੂਰਵ ੨੭, ਅਤੇ ਖੰਨੇ ਤੋਂ ੧੬. ਮੀਲ ਹੈ. ਇੱਥੇ ਗੁਲਾਬਚੰਦ ਮਸੰਦ ਦੇ ਘਰ ਚਮਕੌਰ ਤੋਂ ਆਕੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਪੋਹ ਸੰਮਤ ੧੭੬੧ ਵਿੱਚ ਠਹਿਰੇ ਸਨ. ਇਸੇ ਥਾਂ ਨੀਲਾਬਾਣਾ ਧਾਰਕੇ ਉੱਚ ਦੇ ਪੀਰ ਬਣੇ ਹਨ. ਗਨੀਖ਼ਾ ਅਤੇ ਨਬੀਖਾਂ ਪਠਾਣ ਇਸੇ ਪਿੰਡ ਦੇ ਵਸਨੀਕ ਸਨ, ਜਿਨ੍ਹਾਂ ਨੇ ਕਲਗੀਧਰ ਦੀ ਤਨ ਮਨ ਤੋਂ ਸੇਵਾ ਕੀਤੀ ਅਰ ਕਈ ਮੰਜ਼ਿਲ ਗੁਰੂ ਸਾਹਿਬ ਦਾ ਪਲੰਘ ਉਠਾਕੇ ਲੈ ਗਏ. ਉਨ੍ਹਾਂ ਨੂੰ ਜੋ ਹੁਕਮਨਾਮਾ ਸਤਿਗੁਰੂ ਨੇ ਬਖ਼ਸ਼ਿਆ ਹੈ ਉਹ ਹੁਣ ਉਨ੍ਹਾਂ ਦੀ ਔਲਾਦ ਪਾਸ ਹੈ. ਦੇਖੋ, ਗਨੀਖ਼ਾਂ.#ਗੁਲਾਬੇ ਦੋ ਘਰ ਵਾਲਾ ਗੁਰਦ੍ਵਾਰਾ ਨਹੀ, ਬਣਾਇਆ ਗਿਆ. ਗੁਲਾਬੇ ਦੇ ਬਾਗ ਵਿੱਚ ਜਿੱਥੇ ਕਲਗੀਧਰ ਪਹਿਲਾਂ ਠਹਿਰੇ ਸਨ, ਅਤੇ ਜਿਸ ਥਾਂ ਭਾਈ ਧਰਮਸਿੰਘ, ਮਾਨਸਿੰਘ ਅਤੇ ਦਯਾਸਿੰਘ ਜੀ ਚਮਕੌਰ ਤੋਂ ਆਕੇ ਸਤਿਗੁਰੂ ਨੂੰ ਮਿਲੇ, ਉੱਥੇ ਗੁਰਦ੍ਵਾਰਾ ਹੈ, ਜੋ ਕਸਬੇ ਤੋਂ ਇੱਕ ਮੀਲ ਪੂਰਵ ਹੈ. ਮਹਾਰਾਜਾ ਰਣਜੀਤ ਸਿੰਘ ਦੀ ਲਗਾਈ ੨੭੦ ਵਿੱਘੇ ਜ਼ਮੀਨ ਹੈ. ਪੁਜਾਰੀ ਨਿਹੰਗਸਿੰਘ ਹੈ.


ਮੱਛੀ. ਦੇਖੋ, ਮਾਛਲੀ "ਜਲ ਕੀ ਮਾਛੁਲੀ ਚਰੈ ਖਜੂਰਿ." (ਟੋਡੀ ਨਾਮਦੇਵ) ਭਾਵ- ਅਣਹੋਂਦੀਆਂ ਗੱਲਾਂ ਕਰਦੇ ਹਨ.


ਅ਼. [معذرت] ਮਅ਼ਜਰਤ. ਸੰਗ੍ਯਾ- ਉਜਰਖ਼੍ਵਾਹੀ. ਸਬਬ (ਕਾਰਣ) ਪੁੱਛਣ ਦੀ ਕ੍ਰਿਯਾ। ੨. ਮੋਏ ਪ੍ਰਾਣੀ ਦੀ ਮੌਤ ਦਾ ਕਾਰਣ ਪੁੱਛਣਾ.


ਅ਼. [ماجعرا] ਸੰਗ੍ਯਾ- ਭੂਤ ਕਾਲ. ਗੁਜ਼ਰਿਆ ਸਮਾਂ। ੨. ਪਿਛਲਾ ਵ੍ਰਿੱਤਾਂਤ। ੩. ਦੇਖੋ, ਮਜਰਾ.


ਸੰ. ਮਾਰ੍‍ਜਾਰ. ਬਿੱਲਾ. "ਮਾਜਾਰ ਗਾਡਰ ਅਰੁ ਲੂਬਰਾ." (ਭੈਰ ਕਬੀਰ)


ਸੰ. ਮਾਰ੍‍ਜਾਰੀ. ਬਿੱਲੀ.


ਮਾਜ਼ੰਦਰਾਂ ਦਾ ਵਸਨੀਕ. ਦੇਖੋ, ਮਾਜ਼ੰਦਰਾਂ ਅਤੇ ਮਾਜ਼ੰਦਰਾਨੀ. "ਮਹਮੂੜ ਮਾਜਿੰਦਰਾਨੀ ਮਜੇਜੀ." (ਕਲਕੀ)


ਅ਼. [ماضی] ਮਾਜੀ. ਸੰਗ੍ਯਾ- ਭੂਤਕਾਲ. ਵੀਤਿਆ ਸਮਾ। ੨. ਵਿ- ਲੰਘਿਆ ਹੋਇਆ, ਹੋਈ.


ਵਿ- ਮਜੀਠ (ਮੰਜਿਸ੍ਟਾ) ਨਾਲ ਰੰਗਿਆ. "ਜਿਉ ਮਾਜੀਠੇ ਕਪੜੇ." (ਮਃ ੩. ਵਾਰ ਸੋਰ)