Meanings of Punjabi words starting from ਅ

ਅ਼. [عنقریِب] ਕ੍ਰਿ. ਵਿ- ਪਾਸ ਪਾਸ. ਲਗਪਗ। ੨. ਬਹੁਤ ਨੇੜੇ ਆਉਣ ਵਾਲੇ ਸਮੇਂ ਵਿੱਚ.


ਇੱਕ ਗਣ ਛੰਦ. ਇਸ ਦਾ ਨਾਉਂ "ਸ਼ਸ਼ਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਇੱਕ ਯਗਣ. .#ਉਦਾਹਰਣ-#ਪ੍ਰਭੂ ਹੈ। ਅਜੂ ਹੈ। ਅਜੈ ਹੈ। ਅਭੈ ਹੈ. (ਰਾਮਾਵ) ੨. ਦੇਖੋ, ਚਾਚਰੀ। ੩. ਦੇਖੋ, ਉਨਕਾ.


ਸੰ. ਅਨਕਾਯ. ਸੰਗ੍ਯਾ- ਜਿਸ ਦੀ ਕਾਯ (ਦੇਹ) ਨਹੀਂ ਹੈ. ਕਾਮ. ਅਨੰਗ. "ਅਨਕਾਏ ਰਾਤੜਿਆ! ਵਾਟ ਦੁਹੇਲੀ ਰਾਮ." (ਬਿਹਾ ਛੰਤ ਮਃ ੫) ਹੇ ਕਾਮਲੰਪਟ! ਵਾਟ ਦੁਹੇਲੀ। ੨. ਅਨ੍ਯ- ਕਾਹੇ! ਹੋਰ ਵਿੱਚ ਕ੍ਯੋਂ?


ਵਿ- ਅਨੇਕ ਹੀ ਆਦਿ. ਸਭਾ ਦਾ ਮੂਲ. "ਅਨਕਾਦਿ ਸਰੂਪੰ ਅਮਿਤ ਬਿਭੂਤੰ." (ਗ੍ਯਾਨ)


ਵਿ- ਕਾਮਨਾ ਰਹਿਤ। ੨. ਸੰ. ਅਨੁਕਾਮ. ਕਾਮਨਾ ਪੂਰਣ ਕਰਤਾ. "ਸਰਬ ਕੇ ਅਨਕਾਮ." (ਅਕਾਲ)


ਵਿ- ਕਾਲ ਰਹਿਤ. ਜਿਸ ਦੀ ਮ੍ਰਿਤ੍ਯੁ ਨਹੀਂ ਹੁੰਦੀ. ਅਕਾਲ.


ਦੇਖੋ, ਅਕੁੰਭ. "ਤਬ ਕੁੰਭ ਔਰ ਅਨਕੁੰਭ ਆਨ। ਦਲ ਰੁਕ੍ਯੋ ਰਾਮ ਕੀ ਤ੍ਯਾਗ ਕਾਨ." (ਰਾਮਾਵ).


ਸੰ. अन्नकूट. ਸੰਗ੍ਯਾ- ਅੰਨ ਦਾ ਅੰਬਾਰ. ਇੱਕ ਹਿੰਦੂ ਪਰਵ, ਜੋ ਦਿਵਾਲੀ ਤੋਂ ਦੂਜੇ ਦਿਨ ਹੁੰਦਾ ਹੈ. ਇਸ ਦਿਨ ਠਾਕੁਰ ਅੱਗੇ ਅਨੇਕ ਪ੍ਰਕਾਰ ਦੇ ਅੰਨਾਂ ਦਾ ਕੂਟ (ਢੇਰ) ਲਗਾਕੇ ਭੋਗ ਲਗਾਉਂਦੇ ਹਨ. ਹਿੰਦੂ ਧਰਮਸ਼ਾਸਤ੍ਰਾਂ ਦੀ ਆਗ੍ਯਾ ਹੈ ਕਿ ਕੱਤਕ ਸੁਦੀ ਏਕਮ ਤੋਂ ਲੈ ਕੇ ਕੱਤਕ ਸੁਦੀ ਪੂਰਣਮਾਸੀ ਤਕ ਕਿਸੇ ਭੀ ਦਿਨ ਇਹ ਪਰਵ ਮਨਾਇਆ ਜਾ ਸਕਦਾ ਹੈ.


ਦੇਖੋ, ਅਨੁਕੰਪਾ.