Meanings of Punjabi words starting from ਕ

ਸਰਵ- ਕੋਈ. "ਊਨ ਨ ਕਾਈ ਬਾਤਾ." (ਰਾਮ ਮਃ ੫) "ਵਾ ਕਉ ਬਿਆਧਿ ਨ ਕਾਈ." (ਜੈਤ ਮਃ ੫) ੨. ਵਿ- ਕੁਛ. ਕੁਝ. "ਬਿਨਸਤ ਬਾਰ ਨ ਲਾਗੈ ਕਾਈ." (ਪ੍ਰਭਾ ਅਃ ਮਃ ੧) ੩. ਸੰਗ੍ਯਾ- ਪਾਣੀ ਦੀ ਮੈਲ, ਜੋ ਹਰੇ ਰੰਗ ਦੀ ਪਾਣੀ ਉੱਪਰ ਛਾਈ ਰਹਿੰਦੀ ਹੈ. "ਮਿਟੈ ਨ ਭ੍ਰਮ ਕੀ ਕਾਈ." (ਧਨਾ ਮਃ ੯) ਅਵਿਦ੍ਯਾ ਭ੍ਰਮ ਦੀ ਕਾਈ. ਆਵਰਣ ਦੋਸ.

ਸਰਵ- ਕਿਸ. ਕਿਸ ਨੂੰ। ੨. ਸੰਗ੍ਯਾ- ਆਕਾਸ ਦਾ ਸੰਖੇਪ. "ਅਸਟ ਕਾਸ ਖਟ ਧਰਣਿ ਕਿਯ." (ਕਲਕੀ) ਜੰਗ ਵਿੱਚ ਜ਼ਮੀਨ ਦੀ ਤਹਿ ਉਡਕੇ ਆਕਾਸ਼ ਨੂੰ ਚਲੀ ਗਈ, ਜਿਸ ਵਾਸਤੇ ਹੇਠਲੇ ਲੋਕ ਛੀ ਰਹਿ ਗਏ ਅਤੇ ਉੱਪਰਲੇ ਲੋਕ ਅੱਠ ਬਣ ਗਏ।#੩. काश् ਧਾ- ਚਮਕਣਾ. ਪ੍ਰਗਟ ਕਰਨਾ। ੪. ਸੰਗ੍ਯਾ- ਚਮਕ. ਪ੍ਰਕਾਸ਼। ੫. ਕਾਹੀ ਘਾਸ. ਕਾਸ। ੬. ਸੰ. कास ਦਮਕਸ਼ੀ. ਦਮੇ ਦਾ ਰੋਗ. "ਮੰਦਾਗਨਿ ਕਾਸ." (ਸਲੋਹ) ੭. ਸੰ. काष ਸਾਣ ਦਾ ਪੱਥਰ. ਸ਼ਸਤ੍ਰ ਤੇਜ਼ ਕਰਨ ਦਾ ਸੰਦ। ੮. ਤੁ. [قاش] ਕ਼ਾਸ਼. ਭੌਂਹ ਅਬਰੂ। ੯. ਟੁਕੜਾ. ਖੰਡ। ੧੦. ਫਾੜੀ. ਫੰਕ। ੧੧. ਫ਼ਾ. [کاش] ਵ੍ਯ- ਅਜੇਹਾ ਹੁੰਦਾ। ੧੨. ਈਸ਼੍ਵਰ ਨੂੰ ਭਾਵੇ। ੧੩. ਸ਼ੋਕ.

ਕਿਸ ਸੇ. "ਇਹੁ ਦੁਖੁ ਕਾਸਉ ਕਹਉ ਰੇ." (ਆਸਾ ਕਬੀਰ)

ਦੇਖੋ, ਕਾਸਿਕਾ.