Meanings of Punjabi words starting from ਗ

ਫ਼ਾ. [گُریز] ਟਲ ਜਾਣ ਦੀ ਕ੍ਰਿਯਾ। ੨. ਭੱਜਣਾ. "ਕਾਨ੍ਹ! ਗੁਰੇਜ ਮਕੁਨ." (ਕ੍ਰਿਸਨਾਵ) ੩. ਕਸ਼ਮੀਰ ਦਾ ਇੱਕ ਇਲਾਕਾ.


ਫ਼ਾ. [گُریزد] ਭੱਜਦਾ ਹੈ. ਨੱਠਦਾ ਹੈ.


ਫ਼ਾ. [گُریزیِدن] ਕ੍ਰਿ- ਨੱਠਣਾ. ਭੱਜਣਾ। ੨. ਟਲਜਾਣਾ.


ਦੇਖੋ, ਗੋਰੰਡ। ੨. ਡਿੰਗ. ਅੰਗ੍ਰੇਜ਼. ਇੰਗਲੈਂਡ ਦੇ ਵਸਨੀਕ.


ਫ਼ਾ. [گُل] ਸੰਗ੍ਯਾ- ਫੁੱਲ. ਪੁਸਪ. "ਗੁਲ ਮੇ ਜਿਮ ਗੰਧ." (ਨਾਪ੍ਰ) ੨. ਖਾਸ ਕਰਕੇ ਗੁਲਾਬ ਦਾ ਫੁੱਲ। ੩. ਲੋਹਾ ਤਪਾਕੇ ਸ਼ਰੀਰ ਪੁਰ ਲਾਇਆ ਹੋਇਆ ਦਾਗ਼. ਚਾਚੂਆ. "ਨਿਜ ਤਨ ਗੁਲਨ ਨ ਖਾਹੁ." (ਚਰਿਤ੍ਰ ੨੩੬) ੪. ਦੀਵੇ ਦੀ ਬੱਤੀ ਦਾ ਉਹ ਹਿੱਸਾ, ਜੋ ਜਲਕੇ ਵਧ ਆਉਂਦਾ ਹੈ। ੫. ਅ਼. [غُل] ਗ਼ੁਲ. ਸ਼ੋਰ. ਡੰਡ. ਰੌਲਾ. "ਦਾਨਵ ਕਰੈਂ ਗੁਲ." (ਸਲੋਹ)


ਫ਼ਾ. [گُل ابّاس] ਅ਼ੱਬਾਸ ਦਾ ਫੁੱਲ. ਗੁਲਾਬਾਂਸ. ਗੁਲਬਾਸੀ. ਇਸ ਦੇ ਕਈ ਰੰਗਾਂ ਦੇ ਫੁੱਲ ਲਗਦੇ ਹਨ ਅਤੇ ਹਕੀਮ ਇਸ ਦੇ ਪੱਤੇ ਬੀਜ ਅਤੇ ਜੜ ਨੂੰ ਕਈ ਦਵਾਈਆਂ ਵਿੱਚ ਵਰਤਦੇ ਹਨ. ਇਸ ਦੇ ਫੁੱਲ ਗਰਮ ਖ਼ੁਸ਼ਕ, ਬੀਜ ਸਰਦ ਤਰ ਅਤੇ ਜੜ ਗਰਮ ਤਰ ਹੈ. ਗੁਲਬਾਂਸੇ ਦੀ ਜੜ ਮਣੀ ਨੂੰ ਪੁਸ੍ਟ ਅਤੇ ਲਹੂ ਨੂੰ ਸਾਫ ਕਰਦੀ ਹੈ. ਲੱਕ ਦੀ ਪੀੜ ਮਿਟਾਉਂਦੀ ਹੈ. ਇਸ ਦੇ ਪੱਤੇ ਫੋੜੇ ਫੁਨਸੀ ਨੂੰ ਪਕਾਉਂਦੇ ਹਨ. ਲੂਣ ਨਾਲ ਰਗੜਕੇ ਲੇਪ ਕੀਤੇ ਦੱਦ (ਧਦ੍ਰ) ਹਟਾਉਂਦੇ ਹਨ.


ਸੰਗ੍ਯਾ- ਅੰਗੁਲ ਦੀ ਰਖ੍ਯਾ ਕਰਨ ਵਾਲਾ ਚਮੋਟਾ. ਦੇਖੋ, ਅੰਗੁਲਿਤ੍ਰਾਣ. "ਗੁਲਸਤ੍ਰਾਣ ਅੰਗੁਸ੍ਠ ਮਝਾਰਾ." (ਗੁਪ੍ਰਸੂ)


ਫ਼ਾ. [گُلشن] ਸੰਗ੍ਯਾ- ਫੁਲਵਾੜੀ. ਪੁਸਪਵਾਟਿਕਾ। ੨. ਬਾਗ. ਉਪਵਨ.