Meanings of Punjabi words starting from ਚ

ਦੇਖੋ, ਪੁਰੀਆ. ਪੁਰੀਏ ਦਾ ਭਾਈ ਇੱਕ ਨੰਬਰਦਾਰ, ਜਿਸ ਨੂੰ ਗੁਰੂ ਅਰਜਨਦੇਵ ਨੇ ਸਿੱਖ ਕੀਤਾ ਅਤੇ ਪ੍ਰਣ ਕਰਾਇਆ ਕਿ ਕਦੇ ਝੂਠ ਨਹੀਂ ਬੋਲਣਾ. ਇਸ ਨੇ ਸਤ੍ਯਵਕਤਾ ਅਤੇ ਸਦਾਚਾਰੀ ਹੋਕੇ ਸ਼੍ਰੀ ਅਮ੍ਰਿਤਸਰ ਜੀ ਦੀ ਵਡੀ ਸੇਵਾ ਕੀਤੀ। ੨. ਸੇਠੀ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਇਆ. ਇਹ ਕੀਰਤਨ ਕਰਨ ਵਿੱਚ ਵਡਾ ਨਿਪੁਣ ਸੀ। ੩. ਲਖਨਊ ਨਿਵਾਸੀ ਇੱਕ ਪ੍ਰੇਮੀ ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ. ਇਸ ਨੂੰ ਸਤਿਗੁਰੂ ਨੇ ਸਿੱਖੀ ਦੇ ਨਿਯਮ ਅਤੇ ਭੇਦ ਦੱਸਕੇ ਨਿਹਾਲ ਕੀਤਾ.


ਜਿਲਾ, ਤਸੀਲ, ਥਾਣਾ ਸ਼ੇਖੂਪੁਰਾ ਦਾ ਇੱਕ ਪਿੰਡ, ਜਿਸ ਦੀਆਂ ਦੋ ਆਬਾਦੀਆਂ ਦੇ ਵਿਚਕਾਰ "ਖਰਾਸੌਦਾ" ਗੁਰੁਦ੍ਵਾਰਾ ਹੈ. ਇਸ ਜਗਾ ਗੁਰੂ ਨਾਨਕਦੇਵ ਜੀ ਨੇ ਪਿਤਾ ਦੀ ਆਗ੍ਯਾ ਅਨੁਸਾਰ- ਕਿ ਲਾਭ ਵਾਲਾ ਵਪਾਰ ਕਰਨਾ- ਭੁੱਖੇ ਵਿਦ੍ਵਾਨ ਸਾਧੂਆਂ ਨੂੰ ਪ੍ਰਸਾਦ ਛਕਾਣ ਲਈ ਪੂੰਜੀ ਖ਼ਰਚ ਕੀਤੀ ਸੀ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ, ਨਾਲ ੨੫੦ ਵਿੱਘੇ ਜ਼ਮੀਨ ਹੈ. ਵੈਸਾਖੀ, ਮਾਘ ਸੁਦੀ ੧. ਅਤੇ ਕੱਤਕਪੁਨ੍ਯਾ ਨੂੰ ਮੇਲਾ ਲਗਦਾ ਹੈ. ਰੇਲਵੇ ਸਟੇਸ਼ਨ ਚੂਹੜਕਾਣੇ ਤੋਂ ਕ਼ਰੀਬ ਦੋ ਮੀਲ ਉੱਤਰ ਹੈ.


ਦੇਖੋ, ਝਾੜਸਾਹਿਬ.


ਚੰਡਾਲ- ਚੰਡਾਲੀ. ਭੰਗੀ. ਖ਼ਾਕਰੋਬ. ਦੇਖੋ, ਚੂਹਰਾ. "ਪਰਨਿੰਦਾ ਘਟਿ ਚੂਹੜੀ." (ਵਾਰ ਸ੍ਰੀ ਮਃ ੧)


ਸੰਗ੍ਯਾ- ਮੂਸਾ- ਮੂਸੀ. "ਜਮ ਚੂਹਾ ਕਿਰਸ ਨਿਤ ਕੁਰਕਦਾ." (ਵਾਰ ਗਉ ੧. ਮਃ ੪)


ਦੇਖੋ, ਚੂਹਮਾਰ ਅਤੇ ਮੂਸ਼ਖ਼ੋਰ.