Meanings of Punjabi words starting from ਜ

ਦੇਖੋ, ਜਵਾਂਮਰਦੀ.


ਕ੍ਰਿ- ਅਮੋਲਕ ਜਨਮ ਕੌਡੀਆਂ ਬਦਲੇ ਹਾਰਦੇਣਾ. ਨਿਕੰਮੇ ਲਾਭ ਨੁਕ਼ਸਾਨ ਵਿੱਚ ਅਵਸਥਾ ਖੋਣੀ. "ਜਪਿ ਜੁਐ ਜਨਮ ਨ ਹਾਰੀਐ." (ਸ੍ਰੀ ਛੰਤ ਮਃ ੫)


ਸੰ. जुष्ट ਵਿ- ਜੂਠਾ। ੨. ਸੇਵਿਤ. ਸੇਵਾ ਕੀਤਾ- ਹੋਇਆ। ੩. ਆਨੰਦਦਾਇਕ. "ਜੁਸ੍ਟ ਪੁਸ੍ਟ ਰਿਸ੍ਟ ਅਤਿ." (ਗੁਪ੍ਰਸੂ) ੪. ਘਿਰਿਆ ਹੋਇਆ. "ਭਟ ਜੁਸ੍ਟ." (ਸਲੋਹ)


ਫ਼ਾ. [جُستجوُ] ਸੰਗ੍ਯਾ- ਖੋਜ ਭਾਲ. ਤਲਾਸ਼. ਦੇਖੋ, ਜੁਸਤਨ ਅਤੇ ਜੋਈਦਨ.


ਫ਼ਾ. [جُستن] ਕ੍ਰਿ- ਟੋਲਣਾ. ਤਲਾਸ਼ ਕਰਨਾ. ਢੂੰਢਣਾ.


ਸੰਗ੍ਯਾ- ਜੋਸ਼। ੨. ਅ਼. [جُشّہ] ਜੁੱਸਹ. ਸ਼ਰੀਰ. ਬਦਨ.