Meanings of Punjabi words starting from ਤ

ਦੇਖੋ, ਤੀਰੰਦਾਜ.


ਸਰਹੱਦੀ ਹੱਦ (N. W. F. P. ) ਤੇ ਪੇਸ਼ਾਵਰ ਤੋਂ ਪਰੇ ਇੱਕ ਪਹਾੜੀ ਇਲਾਕ਼ਾ, ਜੋ ਖ਼ੈਬਰ ਪਾਸ ਅਤੇ ਖ਼ਾਨਕੀ ਘਾਟੀ ਦੇ ਵਿਚਕਾਰ ਹੈ. ਇਸ ਵਿੱਚ ਓਰਕਜ਼ਈ ਅਤੇ ਅਫ਼ਰੀਦੀ ਪਠਾਣ ਬਹੁਤ ਕਰਕੇ ਆਬਾਦ ਹਨ. ਇਸ ਵਿੱਚ ਬਾੜਾ ਦਰਿਆ ਵਹਿਂਦਾ ਹੈ. ਸਨ ੧੮੯੭ ਦੀ ਤੀਰਾਂ ਦੀ ਲੜਾਈ ਭਾਰਤ ਵਿੱਚ ਪ੍ਰਸਿੱਧ ਹੈ। ੨. ਫ਼ਾ. ਵਿ- ਕਾਲਾ. ਸ੍ਯਾਹ. ਦੇਖੋ, ਤੀਰਾ ਦਿਲ.


ਫ਼ਾ. [تیرہدِل] ਤੀਰਹ (ਸ੍ਯਾਹ) ਦਿਲ. ਕਾਲੇ ਮਨ ਵਾਲਾ. ਦੇਖੋ, ਤੀਰਾ ੨.


ਦੇਖੋ, ਤੀਰ। ੨. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਨ ਲਗੈ ਜਮ ਤੀਰੁ." (ਰਾਮ ਅਃ ਮਃ ੧) ੩. ਸੰ. ਸੰਗ੍ਯਾ- ਸ਼ਿਵ. ਮਹਾਦੇਵ.


ਫ਼ਾ. [تیرانداز] ਸੰਗ੍ਯਾ- ਤੀਰ ਦਾ ਨਿਸ਼ਾਨਾ ਲਾਉਣ ਵਾਲਾ. ਧਨੁਰਧਰ.


ਸੰਗ੍ਯਾ- ਸੀਖ ਲੰਮਾ ਡੱਕਾ. ਜੌਂ ਕਣਕ ਆਦਿ ਦੀ ਨਾਲੀ. "ਜੈਸੇ ਪੋਲ ਤੀਲ ਤੇ ਕਿਲਾਲ ਕੋ ਸੁ ਫੂਕ ਨਾਲ ਖੈਂਚ ਲੇਤ ਬਾਲਕ." (ਗੁਪ੍ਰਸੂ) ਪੋਲੇ ਤੀਲੇ ਵਿਚਦੀਂ ਫੂਕ ਦੇ ਜੋਰ ਬੱਚੇ ਕੀਲਾਲ (ਪਾਣੀ) ਖਿੱਚ ਲੈਂਦੇ ਹਨ.


ਛੋਟਾ ਤੀਲਾ. ਸੀਖ਼। ੨. ਇਸਤ੍ਰੀਆਂ ਦੇ ਨੱਕ ਵਿੱਚ ਪਹਿਰਣ ਦਾ ਇੱਕ ਭੂਖਣ.