ਦੇਖੋ, ਦੁਨਿਯਾ. "ਅਉਰ ਦੁਨੀ ਸਭ ਭਰਮਿ ਭੁਲਾਨੀ." (ਸ੍ਰੀ ਕਬੀਰ) "ਦੁਨੀਆ ਰੰਗ ਨ ਆਵੈ ਨੇੜੇ," (ਮਾਰੂ ਸੋਲਹੇ ਮਃ ੫) ੨. ਭਾਵ- ਮਾਇਆ. ਧਨ. "ਦੁਖੀ ਦੁਨੀ ਸਹੇੜੀਐ, ਜਾਹਿ ਤ ਲਗਹਿ ਦੁਖ." (ਵਾਰ ਮਲਾ ਮਃ ੧) "ਇਸ ਕੇ ਪੱਲੇ ਬਹੁਤ ਦੁਨੀਆ ਹੈ." (ਜਸਾ)
ਦੇਖੋ, ਦੁਨਿਆਈ. "ਦੁਨੀਆਈ ਆਖੈ ਕਿ ਕਿਓਨੁ." (ਵਾਰ ਰਾਮ ੩) ਦੁਨੀਆ (ਖ਼ਲਕ਼ਤ) ਆਖਦੀ ਹੈ ਇਹ ਕੀ ਕੀਤਾ ਉਸ ਨੇ?
ਦੁਨੀਆਂ (ਸੰਸਾਰ) ਦੇ. "ਕਾਲੁ ਸਿਰਿ ਦੁਨੀਆਈਐ." (ਮਃ ੧. ਵਾਰ ਮਾਝ)
nan
nan
ਵਿ- ਦੁਨਿਆ ਦਾ. ਸਾਂਸਾਰਿਕ.
ਸਤਿਗੁਰੂ ਨਾਨਕਦੇਵ ਦਾ ਲਹੌਰ ਨਿਵਾਸੀ ਇੱਕ ਸਿੱਖ, ਜਿਸ ਨੂੰ ਸਤਿਗੁਰੂ ਨੇ ਮੋਏ ਪਿਤਰਾਂ ਦਾ ਸ਼੍ਰਾੱਧਕਰਮ ਨਿਸਫ਼ਲ ਦੱਸ ਕੇ ਸਤ੍ਯ ਉਪਦੇਸ਼ ਦਿੱਤਾ। ੨. ਦੇਖੋ, ਦੁਖਭੰਜਨੀ। ੩. ਭਾਈ ਸਾਲ੍ਹੋ ਦਾ ਪੋਤਾ ਮਾਝੇ ਦਾ ਮਸੰਦ, ਜੋ ਦਸ਼ਮੇਸ਼ ਦੀ ਸਹਾਇਤਾ ਲਈ ਆਨੰਦਪੁਰ ਦੇ ਜੰਗ ਵਿੱਚ ਗਿਆ ਸੀ. ਇਸ ਨੂੰ ਗੁਰੂ ਸਾਹਿਬ ਨੇ ੫੦੦ ਯੋਧਿਆਂ ਦਾ ਸਰਦਾਰ ਥਾਪਕੇ ਅਗਮਪੁਰ ਦੇ ਕਿਲੇ ਠਹਿਰਾਇਆ. ਇਸ ਦੇ ਨਾਲ ਮੁਖੀਏ ਮਝੈਲ ਸਿੰਘ ਇਹ ਸਨ- ਅਨੰਦਸਿੰਘ, ਅਮਰੀਕ ਸਿੰਘ, ਸਬੇਗਸਿੰਘ, ਸੁਜਾਨਸਿੰਘ, ਸੋਭਾਸਿੰਘ, ਸੰਤਸਿੰਘ, ਹਜਾਰਾਸਿੰਘ, ਹਮੀਰਸਿੰਘ, ਕਾਨ੍ਹਸਿੰਘ, ਕੌਲਸਿੰਘ, ਕ੍ਰਿਪਾਲਸਿੰਘ, ਗੋਪਾਲਸਿੰਘ, ਚੇਤਸਿੰਘ, ਟੇਕਸਿੰਘ, ਦਯਾਲਸਿੰਘ, ਦਾਨਸਿੰਘ, ਦਿਵਾਨਸਿੰਘ, ਫਤੇਸਿੰਘ, ਬੀਰਸਿੰਘ, ਮਾਨਸਿੰਘ.#ਦਸ਼ਮੇਸ਼ ਨੇ ਕੇਸ਼ਰੀਚੰਦ ਜਸਵਾਲੀਏ ਰਾਜੇ ਦੇ ਮਸਤ ਹਾਥੀ ਦਾ ਮੁਕਾਬਲਾ ਕਰਨ ਲਈ ਦੁਨੀਚੰਦ ਨੂੰ ਫ਼ਰਮਾਇਆ, ਪਰ ਇਹ ਕਾਇਰ ਹੋਕੇ ਰਾਤ ਨੂੰ ਨੱਠਾ ਅਤੇ ਕੰਧ ਤੋਂ ਡਿੱਗਕੇ ਟੰਗ ਤੁੜਾਈ. ਅਮ੍ਰਿਤਸਰ ਜਦ ਕਿ ਇਹ ਬੀਮਾਰ ਪਿਆ ਸੀ, ਰਾਤ ਨੂੰ ਸੱਪ ਲੜਨ ਤੋਂ ਮਰ ਗਿਆ, ਇਸ ਦੇ ਪੋਤੇ ਸਰੂਪਸਿੰਘ, ਅਨੂਪਸਿੰਘ ਨੇ ਦਸ਼ਮੇਸ਼ ਪਾਸ ਪਹੁਚਕੇ ਗੁਨਾਹ ਬਖ਼ਸ਼ਵਾਇਆ ਅਰ ਸੇਵਾ ਵਿੱਚ ਹਾਜਿਰ ਰਹੇ.
ਗੁਰਦਾਸਪੁਰ ਵਿੱਚ ਭਾਈ ਦੁਨੀਚੰਦ ਦੀ ਹਵੇਲੀ, ਜੋ ਗੜ੍ਹੀ ਦੀ ਸ਼ਕਲ ਦੀ ਭਾਰੀ ਮਜਬੂਤ ਸੀ. ਬੰਦੇ ਬਹਾਦੁਰ ਨੂੰ ਜਦ ਸ਼ਾਹੀ ਫੌਜ ਨੇ ਚਾਰੇ ਪਾਸਿਓਂ ਘੇਰ ਲੀਤਾ, ਤਾਂ ਉਸ ਨੇ ਇਸ ਗੜ੍ਹੀ ਵਿੱਚ ਆਕੀ ਹੋਕੇ ਕਈ ਮਹੀਨੇ ਵੈਰੀਆਂ ਦਾ ਵੀਰਤਾ ਨਾਲ ਮੁਕਾਬਲਾ ਕੀਤਾ. ਜਦ ਰਸਦ ਮੁੱਕ ਚੁੱਕੀ, ਤਾਂ ਭਾਰੀ ਕਠਿਨਾਈ ਹੋਈ. ਤੁਰਕਾਂ ਨੇ ਸੌਂਹ ਖਾਕੇ ਬੰਦੇ ਨੂੰ ਗੜ੍ਹੀ ਖਾਲੀ ਕਰਨ ਲਈ ਆਖਿਆ, ਜਦ ਸਿੰਘਾਂ ਸਮੇਤ ਬਾਹਰ ਆਇਆ ਤਾਂ ਫੌਰਨ ਕੈਦ ਕਰਕੇ ਦਿੱਲੀ ਭੇਜਿਆ ਗਿਆ. ਇਹ ਘਟਨਾ ਸੰਮਤ ੧੭੭੨ ਦੀ ਹੈ.
ਦੇਖੋ, ਦੁਨਿਯਾਦਾਰ. "ਵਡਾ ਹੋਆ ਦੁਨੀਦਾਰ." (ਵਾਰ ਆਸਾ) ਦੇਖੋ, ਵੱਡਾ ਹੋਣਾ.
ਦੁਨਿਯਾਵੀ ਮਾਨ. ਦੇਖੋ, ਮਣੀ.