Meanings of Punjabi words starting from ਨ

ਦੇਖੋ, ਗੁਣਨਿਧਿ. "ਨਿਧਿਗੁਣ ਗਾਵਾ ਦੇਖਿ ਹਦੂਰਿ." (ਆਸਾ ਅਃ ਮਃ ੧)


ਦੇਖੋ, ਕ੍ਸ਼ੀਰਨਿਧਿ.


ਦੇਖੋ, ਜਲਨਿਧਿ.


ਨਾਮਰੂਪ ਨਿਧਿ (ਖ਼ਜ਼ਾਨਾ). ਨਾਮਧਨ. "ਨਿਧਿਨਾਮੁ ਨਾਨਕ ਮੋਰੈ." (ਆਸਾ ਪੜਤਾਲ ਮਃ ੫)


ਵਿ- ਨਿਧਿ ਆਧਾਰ. ਧਨ ਸੰਪਦਾ ਦਾ ਆਸਰਾ. "ਨਿਧਿਨਿਧਾਨ ਹਰਿ ਅੰਮ੍ਰਿਤ ਪੂਰੇ." (ਬਾਵਨ)


ਸੰਗ੍ਯਾ- ਨਿਧੀਆਂ ਦਾ ਸ੍ਵਾਮੀ. ਨਿਧੀਆਂ ਦਾ ਈਸ਼. ਕੁਬੇਰ। ੨. ਪਾਰਬ੍ਰਹਮ. ਕਰਤਾਰ.


ਸੰ. ਨਿਨਦ. ਸੰਗ੍ਯਾ- ਸ਼ਬਦ. ਧੁਨਿ। ੨. ਗੂੰਜ. ਪ੍ਰਤਿਧ੍ਵਨਿ.


ਵਿ- ਬਿਨਾ ਨਾਮ. ਜਿਸ ਦੀ ਪ੍ਰਸਿੱਧੀ (ਸ਼ੁਹਰਤ) ਨਹੀਂ। ੨. ਬਦਨਾਮ. "ਜਿਉ ਵੇਸੁਆਪੂਤ ਨਿਨਾਉ." (ਸ੍ਰੀ ਮਃ ੪. ਵਣਜਾਰਾ)