Meanings of Punjabi words starting from ਬ

ਦੇਖੋ, ਬਾਣ। ੨. ਬੰਧਨ. ਬਾਨ੍ਹ. "ਜਾਕੇ ਚਾਕਰ ਕਉ ਨਾਹੀ ਬਾਨ." (ਗਉ ਅਃ ਮਃ ੫) ੨. ਬਨਾਵਟ. ਰਚਨਾ. "ਏਕੈ ਦੇਹ ਏਕੈ ਬਾਨ." (ਅਕਾਲ) "ਨ ਹਾਨਿ ਹੈ ਨ ਬਾਨ ਹੈ ਸਮਾਨਰੂਪ ਜਾਨਿਯੈ." (ਅਕਾਲ) ਨਾ ਵਿਨਾਸ਼ ਹੈ ਨਾ ਉਤਪੱਤਿ ਹੈ। ੪. ਟੇਵ. ਆਦਤ. ਸੁਭਾਉ। ੫. ਤੀਰ. ਬਾਣ। ੬. ਗੋਲੀ. ਗੋਲਾ. "ਆਯਸ ਦੀਨ ਤੇਹਖਾਨਾ ਕੋ। ਇਹ ਘਰ ਪਰ ਛਾਡੋ ਬਾਨਾ ਕੋ." (ਚਰਿਤ੍ਰ ੨੬੩) ੭. ਸੰ. ਵਾਨ. ਬੁਨਣਾ. ਬੁਣਨ ਦੀ ਕ੍ਰਿਯਾ। ੮. ਤੁਖਮਰੇਜ਼ੀ. ਬੀਜਣ ਦੀ ਕ੍ਰਿਯਾ। ੯. ਫ਼ਾ. [بان] ਪ੍ਰਤ੍ਯ- ਜੋ ਸ਼ਬਦ ਦੇ ਅੰਤ ਲਗਕੇ ਵਾਨ (ਵਾਲਾ) ਅਰਥ ਬੋਧ ਕਰਦਾ ਹੈ, ਜਿਵੇਂ- ਦਰਬਾਨ. ਫੀਲਬਾਨ.


ਸੰਗ੍ਯਾ- ਬਨਾਵਟ. ਰਚਨਾ। ੨. ਸਜਾਵਟ. ਸਿੰਗਾਰ. "ਬਾਨਕ ਬਨੇ ਬਿਚਿਤ੍ਰ."¹ (ਭਾਗੁ ਕ)


ਸੰਗ੍ਯਾ- ਤੀਰ ਬਣਾਉਣ ਵਾਲਾ. ਦੇਖੋ, ਬਾਣਗਰ.


ਸੰ. ਵਾਣਿਜਣ. ਸੰਗ੍ਯਾ- ਵਣਜ. ਵਪਾਰ. ਲੈਣ ਦੇਣ.


ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਰ, ਗ, , , #ਉਦਾਹਰਣ-#ਬਿਬਿਧ ਰੂਪ ਸੋਭੈ। ਅਨਿਕ ਲੋਕ ਲੋਭੈ।#ਅਮਿਤ ਤੇਜ ਤਾਹੀਂ। ਨਿਗਮ ਗਾਇ ਜਾਹੀਂ #(ਕਲਕੀ)


ਸੰਗ੍ਯਾ- ਵਾਨਪ੍ਰਸ੍‍ਥ. ਦੇਖੋ, ਚਾਰ ਆਸ੍ਰਮ.


ਸੰ. ਵਾਨਰ, ਸੰਗ੍ਯਾ- ਵਨਨਰ. ਕਪਿ. ਬਾਂਦਰ. ਬਨ ਦੇ ਫਲ ਆਦਿ ਗ੍ਰਹਣ ਕਰਨ ਵਾਲਾ। ੨. ਦੇਖੋ, ਦੋਹਰੇ ਦਾ ਰੂਪ ੭.


ਵਾਨਰਰਾਜ ਦਾ ਸੰਖੇਪ. ਸੁਗ੍ਰੀਵ. "ਇਤੈ ਬਾਨਰਾਜੰ." (ਰਾਮਾਵ)


ਸੰ. ਵਾਨਰੀ. ਬਾਂਦਰੀ. ਦੇਖੋ, ਬਾਨਰ ੧.