Meanings of Punjabi words starting from ਮ

ਅ਼. [معجوُن] ਮਅ਼ਜੂਨ. ਮਿਰ੍‍ਦਤ ਚੂਰਣ. ਦਵਾਈਆਂ ਦਾ ਚੂਰਣ, ਜੋ ਸ਼ਹਦ ਅਥਵਾ ਖੰਡ ਦੀ ਚਾਸ਼ਨੀ ਵਿੱਚ ਮਿਲਾਇਆ ਗਿਆ ਹੈ.


ਅ਼. [معزوُل] ਮਅ਼ਜ਼ੂਲ. ਵਿ- ਅ਼ਜ਼ਲ (ਹਟਾਇਆ ਹੋਇਆ) ਨੌਕਰੀ ਤੋਂ ਅਲਗ ਕੀਤਾ ਹੋਇਆ.


ਮਾਜ਼ੰਦਰਾਂ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਮਜ਼ੰਦਰਾਂ ਅਤੇ ਮਾਜਿੰਦਰਾਨੀ.


[مازندراں] ਈਰਾਨ ਦੇ ਉੱਤਰ ਵੱਲ ਦਾ ਇੱਕ ਇਲਾਕਾ.


ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ.


ਵਿ- ਵਿਚਕਾਰਲਾ, ਲੀ. ਮਧ੍ਯ ਦਾ, ਦੀ.