Meanings of Punjabi words starting from ਰ

ਰੋਮਗੜ੍ਹਾ. ਲੋਮਕੂਪ। ੨. ਰੋਮਾਵਲਿ. ਰੋਮ.


ਰੋਧਨ. ਰੁੱਧ ਕਰਨਾ. ਰੋਕਣਾ. ਮੱਲਣਾ. "ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂਧਹਿ ਠਾਉ." (ਸ. ਕਬੀਰ)


ਵ੍ਯ- ਸੰਬੋਧਨ. ਓ. ਅਰੇ. "ਰੇ ਨਰ! ਇਹ ਸਾਚੀ ਜੀਆ ਧਾਰਿ." (ਸੋਰ ਮਃ ੯) ੨. ਅਨਾਦਰ ਬੋਧਕ ਸ਼ਬਦ. "ਰੇ ਰੇ ਦਰਗਹ ਕਹੈ ਨ ਕੋਊ." (ਬਾਵਨ)


ਸੰਗ੍ਯਾ- ਗੁੜ ਖੰਡ ਦੀ ਚਾਸ਼ਨੀ ਤੋਂ ਲੇਸਦਾਰ ਕਵਾਮ ਬਣਾਕੇ ਟੁੱਕੀ ਹੋਈ ਟਿੱਕੀ, ਜਿਸ ਪੁਰ ਤਿਲ ਚਿਪਕੇ ਹੁੰਦੇ ਹਨ। ੨. ਹਰਟ ਦੀ ਮਾਲ ਨਾਲ ਟਿੰਡ ਬੰਨ੍ਹਣ ਦੀ ਲੱਕੜ ਦੀ ਗੁੱਲੀ.


ਅੰ. [رّیان] ਰੱਯਾਨ. ਸੁਰਗ ਦਾ ਦਰਵਾਜ਼ਾ.